16 ਅਕਤੂਬਰ 2024: ਦੇਸ਼ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਜ਼ਿਆਦਾਤਰ ਲੋਕ ਇਲੈਕਟ੍ਰਾਨਿਕ ਕਾਰਾਂ ਖਰੀਦਣ ਨੂੰ ਪਹਿਲ ਦੇ ਰਹੇ ਹਨ ਲੇਕਿਨ ਇਲੈਕਟ੍ਰਾਨਿਕ ਕਾਰਾਂ ਖਰੀਦਣ ‘ਚ ਵੀ ਗ੍ਰਾਹਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਜਿਸ ਦੀ ਤਾਜ਼ਾ ਉਦਾਹਰਣ ਅੰਮ੍ਰਿਤਸਰ ਦੇ ਵਿੱਚ ਦੇਖਣ ਨੂੰ ਮਿਲੀ ਜਿੱਥੇ ਕਿ ਇੱਕ ਗ੍ਰਾਹਕ ਵੱਲੋਂ ਟਾਟਾ ਨੈਕਸਸ ਦੀ ਇਲੈਕਟ੍ਰਾਨਿਕ ਕਾਰ ਖਰੀਦੀ ਗਈ ਸੀ। ਲੇਕਿਨ ਉਸਦੀ ਬੈਟਰੀ ਪੂਰੀ ਤਰੀਕੇ ਚਾਰਜ ਨਾ ਹੋਣ ਕਰਕੇ ਗ੍ਰਾਹਕ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ ਗ੍ਰਾਹਕ ਵੱਲੋਂ ਕੰਪਨੀ ਨੂੰ ਇਸ ਦੀ ਸ਼ਿਕਾਇਤ ਕੀਤੀ ਗਈ। ਅਤੇ ਕੰਪਨੀ ਵੱਲੋਂ ਪਹਿਲਾਂ ਵੀ ਇਸ ਦੀ ਇੱਕ ਕਾਰ ਬਦਲ ਕੇ ਦਿੱਤੀ ਗਈ ਹੈ ਜਿਸ ਤੋਂ ਬਾਅਦ ਦੂਸਰੀ ਕਾਰ ਦੇ ਵਿੱਚ ਵੀ ਬੈਟਰੀ ਦੀ ਪਰੇਸ਼ਾਨੀ ਜਿਆਦਾ ਹੋਣ ਕਰਕੇ ਗ੍ਰਾਹਕ ਵੱਲੋਂ ਅੱਜ ਏਜੰਸੀ ਦੇ ਬਾਹਰ ਆ ਕੇ ਹੰਗਾਮਾ ਕੀਤਾ ਗਿਆ ਅਤੇ ਕਾਰ ਵਾਪਸ ਕਰਕੇ ਪੈਸਿਆਂ ਦੀ ਮੰਗ ਕੀਤੀ ਗਈ।
ਉਥੇ ਹੀ ਗ੍ਰਾਹਕ ਦਾ ਕਹਿਣਾ ਸੀ ਕਿ ਕੰਪਨੀ ਵੱਲੋਂ ਖਰਾਬ ਕਾਰ ਉਹਨਾਂ ਨੂੰ ਦੇ ਦਿੱਤੀ ਗਈ ਹੈ ਜਿਸ ਕਰਕੇ ਉਹਨਾਂ ਨੂੰ ਕਾਫੀ ਪ੍ਰੇਸ਼ਾਨੀ ਆ ਰਹੀ ਉਹਨਾਂ ਨੇ ਕਿਹਾ ਕਿ 16 ਲੱਖ ਰੁਪਏ ਦੀ ਕੀਮਤ ਦੀ ਅਸੀਂ ਕਾਰ ਖਰੀਦੀ ਹੈ ਲੇਕਿਨ ਕਾਰ ਏਜੰਸੀ ਵੱਲੋਂ ਸਹੀ ਨਹੀਂ ਦਿੱਤੀ ਗਈ ਜਿਸ ਕਰਕੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹੁਣ ਉਹ ਮੰਗ ਕਰਦੇ ਹਨ ਕਿ ਏਜੰਸੀ ਆਪਣੀ ਕਾਰ ਵਾਪਸ ਲੈ ਲਵੇ ਅਤੇ ਉਹਨਾਂ ਨੂੰ ਉਹਨਾਂ ਦੀ ਰਕਮ ਵਾਪਸ ਕੀਤੀ ਜਾਵੇ।
ਦੂਜੇ ਪਾਸੇ ਏਜੰਸੀ ਮੈਨੇਜਰ ਨੇ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਜਦੋਂ ਗ੍ਰਾਹਕ ਵੱਲੋਂ ਕਾਰ ਖਰੀਦੀ ਗਈ ਸੀ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਗੱਡੀ ਦੇ ਵਿੱਚ ਬੈਟਰੀ ਖਰਾਬੀ ਦੀ ਦਿੱਕਤ ਆਈ ਸੀ ਜਿਸ ਤੋਂ ਬਾਅਦ ਏਜੰਸੀ ਵੱਲੋਂ ਇਹਨਾਂ ਨੂੰ ਕਾਰ ਬਦਲ ਕੇ ਦਿੱਤੀ ਗਈ ਸੀ ਲੇਕਿਨ ਦੁਬਾਰਾ ਫਿਰ ਤੋਂ ਇਹਨਾਂ ਨੂੰ ਇਹੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਦੇ ਚਲਦੇ ਅਸੀਂ ਕਿਹਾ ਹੈ ਕਿ ਇਸ ਦੀ ਸ਼ਿਕਾਇਤ ਕੰਪਨੀ ਨੂੰ ਕਰਨ ਅਤੇ ਕੰਪਨੀ ਵੱਲੋਂ ਇੰਜੀਨੀਅਰ ਭੇਜ ਕੇ ਇਹਨਾਂ ਦੀ ਕਾਰ ਨੂੰ ਠੀਕ ਕਰਵਾਇਆ ਜਾਵੇਗਾ। ਲੇਕਿਨ ਇਹ ਜਾਣ ਬੁਝ ਕੇ ਏਜੰਸੀ ਦੇ ਬਾਹਰ ਆ ਕੇ ਹੰਗਾਮਾ ਕਰ ਰਹੇ ਹਨ।