BTV BROADCASTING

ਕੈਨੇਡਾ ‘ਚ ਭੋਜਨ ਦੀਆਂ ਕੀਮਤਾਂ ਮਹਿੰਗਾਈ ਜਾਰੀ।

ਕੈਨੇਡਾ ‘ਚ ਭੋਜਨ ਦੀਆਂ ਕੀਮਤਾਂ ਮਹਿੰਗਾਈ ਜਾਰੀ।

ਕੈਨੇਡਾ ਦੀ ਮਹਿੰਗਾਈ ਦਰ ਵਿੱਚ ਆਮ ਤੌਰ ‘ਤੇ ਘੱਟ ਹੋਣ ਦੇ ਬਾਵਜੂਦ, ਗ੍ਰੋਸਰੀ ਦੀਆਂ ਕੀਮਤਾਂ ਲਗਾਤਾਰ ਦੂਜੇ ਮਹੀਨੇ ਸਮੁੱਚੀ ਮਹਿੰਗਾਈ ਨਾਲੋਂ ਤੇਜ਼ੀ ਨਾਲ ਵੱਧ ਰਹੀਆਂ ਹਨ।

ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ, ਸਤੰਬਰ ਵਿੱਚ ਸਟੋਰਾਂ ਤੋਂ ਖਰੀਦਿਆ ਗਿਆ ਭੋਜਨ ਇੱਕ ਸਾਲ ਪਹਿਲਾਂ ਨਾਲੋਂ 2.4 ਫੀਸਦੀ ਵੱਧ ਮਹਿੰਗਾ ਸੀ, ਜੋ ਰਾਸ਼ਟਰੀ ਮਹਿੰਗਾਈ ਦਰ 1.6 ਫੀਸਦੀ ਨੂੰ ਪਾਰ ਕਰ ਗਿਆ।

ਰਿਪੋਰਟ ਮੁਤਾਬਕ ਬੀਫ ਵਿੱਚ ਸਭ ਤੋਂ ਮਹੱਤਵਪੂਰਨ ਵਾਧਾ ਹੋਇਆ ਹੈ, ਤਾਜ਼ਾ ਅਤੇ ਜੰਮੇ ਹੋਏ ਬੀਫ ਦੀ ਕੀਮਤ ਪਿਛਲੇ ਸਾਲ ਨਾਲੋਂ 9.2 ਫੀਸਦੀ ਵੱਧ ਹੈ।

ਰੈਸਟੋਰੈਂਟਾਂ ਤੋਂ ਖਰੀਦੀਆਂ ਚੀਜ਼ਾਂ ਸਮੇਤ ਭੋਜਨ ਦੀ ਸਮੁੱਚੀ ਲਾਗਤ, ਪਿਛਲੇ ਸਾਲ ਨਾਲੋਂ 2.8 ਫੀਸਦੀ ਵਧੀ ਹੈ।

ਹੋਰ ਕਰਿਆਨੇ ਦੀਆਂ ਵਸਤੂਆਂ, ਜਿਵੇਂ ਕਿ ਖਾਣਯੋਗ ਚਰਬੀ ਅਤੇ ਤੇਲ ਅਤੇ ਅੰਡੇ, ਨੇ ਵੀ ਕ੍ਰਮਵਾਰ 7.8 ਫੀਸਦੀ ਅਤੇ 5 ਫੀਸਦੀ ਦੇ ਮਹੱਤਵਪੂਰਨ ਵਾਧੇ ਦਾ ਅਨੁਭਵ ਕੀਤਾ ਹੈ।

ਹਾਲਾਂਕਿ, ਕੁਝ ਉਤਪਾਦ, ਜਿਵੇਂ ਕਿ sea food, nuts, seed ਅਤੇ ਮੱਛੀ, ਪਿਛਲੇ ਸਾਲ ਤੋਂ ਥੋੜ੍ਹਾ ਸਸਤੇ ਹੋ ਗਏ ਹਨ।

ਅਕੰੜਿਆਂ ਅਨੁਸਾਰ ਦੋ ਸਾਲ ਪਹਿਲਾਂ ਦੀਆਂ ਕੀਮਤਾਂ ਦੀ ਤੁਲਨਾ ਕਰਦੇ ਹੋਏ, ਗ੍ਰੋਸਰੀ ਦਾ ਸਮਾਨ ਹੁਣ 8.3 ਫੀਸਦੀ ਜ਼ਿਆਦਾ ਮਹਿੰਗਾ ਹੈ।

ਇਹ ਲਗਾਤਾਰ ਵਾਧਾ ਦਰਸਾਉਂਦਾ ਹੈ ਕਿ ਕੈਨੇਡੀਅਨ ਅਜੇ ਵੀ ਚੈਕਆਉਟ ‘ਤੇ financial pinch ਮਹਿਸੂਸ ਕਰਨਗੇ, ਭਾਵੇਂ ਕਿ ਵਿਆਪਕ ਮਹਿੰਗਾਈ ਦੇ ਦਬਾਅ ਵਿੱਚ ਆਸਾਨੀ ਹੋਵੇਗੀ।

Related Articles

Leave a Reply