BTV BROADCASTING

ਔਨਲਾਈਨ ਸੁਰੱਖਿਆ ਖਤਰੇ ਤੋਂ ਬਾਅਦ ਏਅਰ ਇੰਡੀਆ ਦੀ ਫਲਾਈਟ ਨੇ ਨਿਉਨਾਵੂਟ ਵਿੱਚ ਕੀਤੀ ਐਮਰਜੈਂਸੀ ਲੈਂਡਿੰਗ

ਔਨਲਾਈਨ ਸੁਰੱਖਿਆ ਖਤਰੇ ਤੋਂ ਬਾਅਦ ਏਅਰ ਇੰਡੀਆ ਦੀ ਫਲਾਈਟ ਨੇ ਨਿਉਨਾਵੂਟ ਵਿੱਚ ਕੀਤੀ ਐਮਰਜੈਂਸੀ ਲੈਂਡਿੰਗ

ਦਿੱਲੀ ਤੋਂ ਸ਼ਿਕਾਗੋ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਨੂੰ ਆਨਲਾਈਨ ਸੁਰੱਖਿਆ ਖਤਰੇ ਕਾਰਨ ਬੀਤੀ ਸਵੇਰ ਨੂੰ ਨਿਊਨਾਵੂਟ ਦੇ ਅਕਾਲੁਇਟ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ।

ਏਅਰ ਇੰਡੀਆ ਨੇ ਕਿਹਾ ਕਿ ਇਹ ਮੋੜ ਇੱਕ ਸਾਵਧਾਨੀ ਉਪਾਅ ਸੀ, ਜਿਥੇ ਐਮਰਜੈਂਸੀ ਲੈਂਡਿੰਗ ਕਰਦੇ ਹੋਏ ਸਾਰੇ 211 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਰੂਪ ਵਿੱਚ ਉਤਾਰਿਆ ਗਿਆ।

ਉਨ੍ਹਾਂ ਦੱਸਿਆ ਕਿ ਇਸ ਖਤਰੇ ਦੌਰਾਨ ਸੁਰੱਖਿਆ ਪ੍ਰੋਟੋਕੋਲ ਐਕਟੀਵੇਟ ਕੀਤੇ ਗਏ ਸੀ, ਅਤੇ ਯਾਤਰੀਆਂ ਦੀ ਉਦੋਂ ਤੱਕ ਮਦਦ ਕੀਤੀ ਜਾ ਰਹੀ ਹੈ ਜਦੋਂ ਤੱਕ ਉਨ੍ਹਾਂ ਦੀ ਯਾਤਰਾ ਮੁੜ ਸ਼ੁਰੂ ਨਹੀਂ ਹੋ ਜਾਂਦੀ।

ਇਸ ਦੌਰਾਨ ਆਰਸੀਐਮਪੀ ਨੇ ਪੁਸ਼ਟੀ ਕੀਤੀ ਕਿ ਐਮਰਜੈਂਸੀ ਲੈਂਡਿੰਗ ਸਵੇਰੇ 5 ਵੱਜ ਕੇ 21ਮਿੰਟ ਤੇ ਹੋਈ ਸੀ, ਅਤੇ ਹਵਾਈ ਅੱਡੇ ‘ਤੇ ਯਾਤਰੀਆਂ ਦੀ ਦੁਬਾਰਾ ਜਾਂਚ ਕੀਤੀ ਗਈ।

ਏਅਰ ਇੰਡੀਆ ਨੇ ਨੋਟ ਕੀਤਾ ਕਿ ਸਥਾਨਕ ਏਅਰਲਾਈਨਾਂ ਨੂੰ ਕਈ ਹਾਲੀਆ ਮਿਲੀਆਂ ਧਮਕੀਆਂ ਝੂਠੀਆਂ ਹਨ ਪਰ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਉਹ ਹਰ ਖਤਰੇ ਨੂੰ ਗੰਭੀਰਤਾ ਨਾਲ ਲੈਂਦਾ ਹੈ।

ਇਸ ਦੌਰਾਨ ਏਅਰਲਾਈਨ ਨੇ ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਲਈ ਮੁਆਫੀ ਮੰਗੀ ਹੈ ਅਤੇ ਸੰਕੇਤ ਦਿੱਤਾ ਹੈ ਕਿ ਉਹ ਖਤਰੇ ਕਾਰਨ ਹੋਏ ਵਿਘਨ ਨੂੰ ਦੂਰ ਕਰਨ ਅਤੇ ਨੁਕਸਾਨ ਦੀ ਭਰਪਾਈ ਕਰਨ ਲਈ ਕਾਨੂੰਨੀ ਕਾਰਵਾਈ ਦੀ ਮੰਗ ਕਰ ਸਕਦੀ ਹੈ।

ਰਿਪੋਰਟ ਮੁਤਾਬਕ ਏਅਰ ਇੰਡੀਆ ਸੁਰੱਖਿਆ ਖਤਰਿਆਂ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਲਈ ਅਧਿਕਾਰੀਆਂ ਨਾਲ ਕੰਮ ਕਰ ਰਹੀ ਹੈ ਅਤੇ ਨਾਲ ਹੀ ਇਹ ਸੁਨਿਸ਼ਚਿਤ ਕਰ ਰਹੀ ਹੈ ਕਿ ਇਹਨਾਂ ਚੁਣੌਤੀਆਂ ਦੇ ਵਿਚਕਾਰ ਯਾਤਰੀਆਂ ਦੀ ਸੁਰੱਖਿਆ ਇੱਕ ਪ੍ਰਮੁੱਖ ਤਰਜੀਹ ਬਣੀ ਰਹੇ।

Related Articles

Leave a Reply