ਬੀ.ਸੀ. ਸਿੱਖ ਭਾਈਚਾਰੇ ਨੇ ਭਾਰਤੀ ਵਿਦੇਸ਼ੀ ਦਖਲ ਦੇ ਨਵੇਂ ਦੋਸ਼ਾਂ ਉੱਤੇ ਦਿੱਤਾ ਬਿਆਨ।RCMP ਵੱਲੋਂ ਭਾਰਤ ਸਰਕਾਰ ਦੇ ਏਜੰਟਾਂ ਨੂੰ ਹਿੰਸਕ ਅਪਰਾਧਿਕ ਗਤੀਵਿਧੀਆਂ ਨਾਲ ਜੋੜਨ ਦੇ ਦੋਸ਼ਾਂ ਤੋਂ ਬਾਅਦ, ਜਿਸ ਵਿੱਚ ਕਤਲੇਆਮ ਅਤੇ ਜਬਰੀ ਵਸੂਲੀ ਸ਼ਾਮਲ ਹੈ, ਬ੍ਰਿਟਿਸ਼ ਕੋਲੰਬੀਆ ਵਿੱਚ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਭਾਵਨਾ ਜ਼ਾਹਰ ਕੀਤੀ ਹੈ।ਰਿਪੋਰਟ ਮੁਤਾਬਕ RCMP ਨੇ ਐਲਾਨ ਕੀਤਾ ਕਿ ਉਹਨਾਂ ਕੋਲ ਇਹਨਾਂ ਕਾਰਵਾਈਆਂ ਨਾਲ ਭਾਰਤੀ ਡਿਪਲੋਮੈਟਾਂ ਨੂੰ ਜੋੜਨ ਵਾਲੇ ਸਬੂਤ ਮੌਜੂਦ ਹਨ, ਜਿਸ ਨੂੰ ਲੈ ਕੇ ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਇਹ ਦਾਅਵੇ, ਵਿਦੇਸ਼ੀ ਦਖਲਅੰਦਾਜ਼ੀ ਅਤੇ ਭਾਰਤ ਦੁਆਰਾ ਨਿਸ਼ਾਨਾ ਬਣਾਉਣ ਬਾਰੇ ਉਹਨਾਂ ਦੀਆਂ ਲੰਬੇ ਸਮੇਂ ਦੀਆਂ ਚਿੰਤਾਵਾਂ ਨਾਲ ਮੇਲ ਖਾਂਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੇ ਫੈਡਰਲ ਦਾਅਵਿਆਂ ਤੋਂ ਬਾਅਦ ਇਹ ਵਿਵਾਦ ਮੁੜ ਸ਼ੁਰੂ ਹੋਇਆ ਹੈ ਕਿ ਇੱਕ ਪ੍ਰਮੁੱਖ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤੀ ਏਜੰਟ ਸ਼ਾਮਲ ਹਨ।ਰਿਪੋਰਟ ਅਨੁਸਾਰ ਆਰਸੀਐਮਪੀ ਦੀ ਜਾਂਚ ਵਿੱਚ ਹਾਈ ਕਮਿਸ਼ਨਰ ਸਮੇਤ ਸੀਨੀਅਰ ਭਾਰਤੀ ਡਿਪਲੋਮੈਟਾਂ ਅਤੇ ਕੈਨੇਡਾ ਵਿੱਚ ਸੰਗਠਿਤ ਅਪਰਾਧ ਸਮੂਹਾਂ ਵਿਚਕਾਰ ਸਬੰਧਾਂ ਦਾ ਖੁਲਾਸਾ ਹੋਇਆ ਹੈ। ਇਸ ਦੌਰਾਨ ਬੀ.ਸੀ. ਐਨਡੀਪੀ ਲੀਡਰ ਡੇਵਿਡ ਈਬੀ ਨੇ ਪੁਸ਼ਟੀ ਕੀਤੀ ਕਿ ਸੂਬਾਈ ਸਰਕਾਰ ਸਿੱਖ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕ ਰਹੀ ਹੈ, ਜਦਕਿ ਬੀ.ਸੀ. ਕੰਜ਼ਰਵੇਟਿਵ ਆਗੂ ਜੌਹਨ ਰਸਟੇਡ ਨੇ ਵਿਦੇਸ਼ੀ ਦਖਲਅੰਦਾਜ਼ੀ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ।ਜਿਵੇਂ ਕਿ ਭਾਰਤ ਨੇ ਇਸ ਵਿੱਚ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ ਅਤੇ ਛੇ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢ ਕੇ ਅਤੇ ਕੈਨੇਡਾ ਤੋਂ ਆਪਣੇ ਰਾਜਦੂਤ ਨੂੰ ਵਾਪਸ ਬੁਲਾ ਕੇ ਬਦਲਾ ਲਿਆ ਹੈ। ਉਥੇ ਹੀ ਸਿੱਖ ਆਗੂ ਕਥਿਤ ਦਖਲਅੰਦਾਜ਼ੀ ਦੀ ਵਿਆਪਕ ਜਾਂਚ ਲਈ ਜ਼ੋਰ ਦੇ ਰਹੇ ਹਨ ਅਤੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਅਪਰਾਧਿਕ ਦੋਸ਼ਾਂ ਦੀ ਮੰਗ ਕਰ ਰਹੇ ਹਨ