ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਨਰਿੰਦਰ ਮੋਦੀ ਸਰਕਾਰ ‘ਤੇ ਪਿਛਲੇ 10 ਸਾਲਾਂ ‘ਚ ਭ੍ਰਿਸ਼ਟਾਚਾਰ ਦਾ ਇਕ ਵੀ ਦੋਸ਼ ਨਹੀਂ ਲੱਗਾ ਹੈ। ਇੰਨਾ ਹੀ ਨਹੀਂ, ਨੀਤੀਗਤ ਫੈਸਲੇ ਲੈਣ ਵਿਚ ਆਈ ਢਿੱਲ-ਮੱਠ ਨੂੰ ਵੀ ਦੂਰ ਕੀਤਾ ਗਿਆ ਅਤੇ ਭਾਰਤ ਨੂੰ ਪੰਜ ਕਮਜ਼ੋਰ ਅਰਥਚਾਰਿਆਂ ਵਿਚੋਂ ਬਾਹਰ ਕੱਢ ਕੇ ਇਕ ਆਕਰਸ਼ਕ ਸਥਾਨ ਵਿਚ ਬਦਲ ਦਿੱਤਾ ਗਿਆ। ਇੱਥੇ ਉਦਯੋਗ ਮੰਡਲ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਸਾਲਾਨਾ ਸੈਸ਼ਨ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਵੱਖ-ਵੱਖ ਨੀਤੀਆਂ ਕਾਰਨ ਭਾਰਤ 2047 ਤੱਕ ਦੁਨੀਆ ਦੇ ਸਭ ਤੋਂ ਵਿਕਸਤ ਦੇਸ਼ਾਂ ਵਿੱਚੋਂ ਇੱਕ ਬਣ ਕੇ ਉਭਰੇਗਾ।