ਦੋ ਭਰਾਵਾਂ, ਅਮੀਨ ਅਤੇ ਅਰਸ਼ ਯੂਸਫੀਜਾਮ, ਜਿਨ੍ਹਾਂ ਨੂੰ ਇਰਾਨ ਦੀਆਂ ਪਾਬੰਦੀਆਂ ਦੀ ਉਲੰਘਣਾ ਕਰਨ ਲਈ ਅਮਰੀਕਾ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ, ਨੇ ਕੈਨੇਡਾ ਪਰਤਣ ਤੋਂ ਬਾਅਦ ਓਨਟਾਰੀਓ ਵਿੱਚ ਕਾਨੂੰਨੀ ਤੌਰ ‘ਤੇ ਆਪਣੇ ਨਾਮ ਬਦਲ ਲਏ।
ਰਿਪੋਰਟ ਮੁਤਾਬਕ ਇਹਨਾਂ ਭਰਾਵਾਂ ਨੂੰ ਇਰਾਨ ਨੂੰ ਸੰਵੇਦਨਸ਼ੀਲ ਉਪਕਰਣ ਭੇਜਣ ਲਈ ਸ਼ੈੱਲ ਕੰਪਨੀਆਂ ਦੀ ਵਰਤੋਂ ਕਰਨ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਨਾਮ ਬਦਲਣ ਦੇ ਦੌਰਾਨ ਨਿਗਰਾਨੀ ਅਧੀਨ ਰਿਹਾਈ ‘ਤੇ ਹਨ। ਅਰਸ਼ ਹੁਣ ਔਟਵਾ ਵਿੱਚ ਡਾਕਟਰ ਔਰਸ਼ ਕੋਹੇਨ ਦੇ ਨਾਮ ਹੇਠ ਦੰਦਾਂ ਦੇ ਡਾਕਟਰ ਵਜੋਂ ਕੰਮ ਕਰ ਰਿਹਾ ਹੈ, ਜਦੋਂ ਕਿ ਅਮੀਨ, ਅਮੀਨ ਕੋਹੇਨ ਨਾਮ ਦੀ ਵਰਤੋਂ ਕਰਦੇ ਹੋਏ, ਰਿਚਮੰਡ ਹਿੱਲ ਵਿੱਚ ਨੌਕਰੀ ਕਰ ਰਿਹਾ ਹੈ।
ਹਾਲਾਂਕਿ ਅਰਸ਼ ਇੱਕ ਕੈਨੇਡੀਅਨ ਨਾਗਰਿਕ ਹੈ ਅਤੇ ਉਸਨੂੰ ਦੇਸ਼ ਨਿਕਾਲਾ ਨਹੀਂ ਦਿੱਤਾ ਜਾ ਸਕਦਾ, ਅਮੀਨ ਨੂੰ ਕੈਨੇਡਾ ਤੋਂ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਦੇਸ਼ ਨਿਕਾਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਇਹ ਦਲੀਲ ਦਿੰਦੇ ਹੋਏ ਕਿ ਅਮੀਨ ਦੀਆਂ ਕਾਰਵਾਈਆਂ ਸੁਰੱਖਿਆ ਲਈ ਖਤਰਾ ਪੈਦਾ ਕਰਦੀਆਂ ਹਨ।
ਦੱਸਦਈਏ ਕਿਤ ਉਸ ਦੀ ਦੇਸ਼ ਨਿਕਾਲੇ ਦੀ ਸੁਣਵਾਈ 28 ਅਕਤੂਬਰ ਤੋਂ ਸ਼ੁਰੂ ਹੋਣੀ ਹੈ।
ਇਸ ਦੌਰਾਨ ਅਰਸ਼ ਨੇ ਨਾਮ ਬਦਲਣ ਦੇ ਆਪਣੇ ਫੈਸਲੇ ਦਾ ਬਚਾਅ ਕਰਦੇ ਹੋਏ ਦਾਅਵਾ ਕੀਤਾ ਕਿ ਉਹ ਨਵੀਂ ਸ਼ੁਰੂਆਤ ਚਾਹੁੰਦੇ ਹਨ।ਹਾਲਾਂਕਿ, CBSA ਦੀ ਰਿਪੋਰਟ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਈਰਾਨੀ ਸ਼ਾਸਨ ਦੇ ਖਤਰਿਆਂ ਦੇ ਸਬੰਧ ਵਿੱਚ ਅਮੀਨ ਦੀਆਂ ਗਤੀਵਿਧੀਆਂ ਨੇ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕੀਤਾ ਹੈ।