ਵਿਨੀਪੈਗ ਦੇ ਇੱਕ 42 ਸਾਲਾ ਵਿਅਕਤੀ, ਸਮੀਅਰ ਹਾਈਲੀ, ਉੱਤੇ ਮਨੁੱਖੀ ਤਸਕਰੀ ਦਾ ਦੋਸ਼ ਲਗਾਇਆ ਗਿਆ ਹੈ ਜਦੋਂ ਅਧਿਕਾਰੀਆਂ ਨੇ ਐਮਰਸਨ, ਮੈਨੀਟੋਬਾ ਦੇ ਨੇੜੇ ਇੱਕ ਗੈਰ-ਕਾਨੂੰਨੀ ਸਰਹੱਦੀ
ਕਰਾਸਿੰਗ ਨੂੰ ਰੋਕਿਆ। ਆਰਸੀਐਮਪੀ ਨੇ ਇੱਕ ਤਾਜ਼ਾ ਕਾਰਵਾਈ ਦੌਰਾਨ ਸਰਹੱਦੀ ਚੌਕੀ ਤੋਂ ਲਗਭਗ ਸੱਤ ਕਿਲੋਮੀਟਰ ਪੂਰਬ ਵਿੱਚ ਕ੍ਰਾਸਿੰਗ ਸਾਈਟ ਦੀ ਜਾਂਚ ਕੀਤੀ।
ਰਿਪੋਰਟ ਮੁਤਾਬਕ ਹਾਈਲੀ ਨੂੰ ਸਾਮਾਨ ਸਮੇਤ ਛੇ ਵਿਅਕਤੀਆਂ ਦੇ ਨਾਲ ਇੱਕ SUV ਚਲਾਉਂਦੇ ਹੋਏ ਪਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਨੂੰ ਕਸਟਮਜ਼ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਕੈਨੇਡਾ ਦੇ ਸਥਾਈ ਨਿਵਾਸੀ ਦੇ ਨਾਲ-ਨਾਲ ਚੈਡ, ਸੂਡੈਨ ਅਤੇ ਮੌਰੀਟੀਨੀਆ ਦੇ ਵਿਅਕਤੀ ਵੀ ਸ਼ਾਮਲ ਹਨ, ਜਿਨ੍ਹਾਂ ਦੀ ਉਮਰ 30 ਤੋਂ 53 ਸਾਲ ਦੇ ਵਿਚਕਾਰ ਦੱਸੀ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ਵਿੱਚ ਇਸ ਸਮੂਹ ਨੂੰ ਅੱਗੇ ਪ੍ਰੋਸੈਸਿੰਗ ਲਈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਸੌਂਪ ਦਿੱਤਾ ਗਿਆ।
ਹਾਲਾਂਕਿ ਹਾਈਲੀ ਨੂੰ ਵੱਖ-ਵੱਖ ਸ਼ਰਤਾਂ ਅਧੀਨ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ 7 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ। ਉਸ ਵਿਰੁੱਧ ਮਨੁੱਖੀ ਤਸਕਰੀ ਦਾ ਦੋਸ਼ ਅਜੇ ਤੱਕ ਅਦਾਲਤ ਵਿੱਚ ਸਾਬਤ ਨਹੀਂ ਹੋਇਆ ਹੈ, ਅਤੇ ਜਾਂਚ ਜਾਰੀ ਹੈ।