BTV BROADCASTING

ਬੀ.ਸੀ. ਇਮੀਗ੍ਰੇਸ਼ਨ ਸਲਾਹਕਾਰ ਦਾ ਬੇਈਮਾਨੀ ਅਤੇ ਧੋਖਾਧੜੀ ਲਈ ਸਥਾਈ ਤੌਰ ‘ਤੇ ਲਾਇਸੈਂਸ ਰੱਦ

ਬੀ.ਸੀ. ਇਮੀਗ੍ਰੇਸ਼ਨ ਸਲਾਹਕਾਰ ਦਾ ਬੇਈਮਾਨੀ ਅਤੇ ਧੋਖਾਧੜੀ ਲਈ ਸਥਾਈ ਤੌਰ ‘ਤੇ ਲਾਇਸੈਂਸ ਰੱਦ

ਕਾਲਜ ਆਫ਼ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ ਦੇ ਇੱਕ ਤਾਜ਼ਾ ਫੈਸਲੇ ਅਨੁਸਾਰ, ਰਘਬੀਰ ਸਿੰਘ ਭਰੋਵਾਲ, ਜੋ ਕਿ ਸਰੀ, ਬੀ.ਸੀ. ਤੋਂ ਇੱਕ ਇਮੀਗ੍ਰੇਸ਼ਨ ਸਲਾਹਕਾਰ ਹੈ, ਦਾ ਲਾਈਸੈਂਸ ਸਥਾਈ ਤੌਰ ‘ਤੇ ਰੱਦ ਕਰ ਦਿੱਤਾ ਗਿਆ ਹੈ।

ਦੱਸਦਈਏ ਕਿ ਅਨੁਸ਼ਾਸਨੀ ਪੈਨਲ ਨੇ ਪਾਇਆ ਕਿ ਭਰੋਵਾਲ ਨੇ ਜਾਅਲੀ ਦਸਤਾਵੇਜ਼ ਬਣਾਏ ਸੀ, ਅਤੇ ਗਾਹਕਾਂ ਨੂੰ ਸ਼ੋਸ਼ਣ ਵਾਲੀਆਂ ਨੌਕਰੀਆਂ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਸੀ, ਅਤੇ ਜੇਕਰ ਉਹ ਕੰਮ ਦੀਆਂ ਸਥਿਤੀਆਂ ਬਾਰੇ ਚਿੰਤਾਵਾਂ ਉਠਾਉਂਦੇ ਤਾਂ ਉਹਨਾਂ ਨੂੰ ਇਮੀਗ੍ਰੇਸ਼ਨ ਦੇ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ ਸੀ।

ਹੁਣ ਕਾਰਵਾਈ ਕਰਦੇ ਹੋਏ ਪੈਨਲ ਨੇ ਭਰੋਵਾਲ ਨੂੰ ਹੁਕਮ ਦਿੱਤਾ ਕਿ ਉਹ ਦੋ ਸਾਬਕਾ ਗਾਹਕਾਂ ਨੂੰ ਮੁਆਵਜ਼ੇ ਵਜੋਂ ਕੁੱਲ 68 ਹਜ਼ਾਰ 875 ਡਾਲਰ ਦਾ ਭੁਗਤਾਨ ਕਰਨ ਅਤੇ ਤੀਜੇ ਗਾਹਕ ਦੀ ਮੁੜ ਅਦਾਇਗੀ ਦੀ ਰਕਮ ‘ਤੇ ਕਿਸੇ ਹੋਰ ਸਲਾਹਕਾਰ ਨਾਲ ਕੰਮ ਕਰਨ। ਇਸ ਤੋਂ ਇਲਾਵਾ, ਭਰੋਵਾਲ ਨੂੰ 50 ਹਜ਼ਾਰ ਡਾਲਰ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਾਨੂੰਨੀ ਅਤੇ ਜਾਂਚ ਦੇ ਖਰਚੇ ਵਿੱਚ 63 ਹਜ਼ਾਰ 790 ਡਾਲਰ ਨੂੰ ਕਵਰ ਕਰਨਾ ਲਾਜ਼ਮੀ ਹੈ। ਇਸ਼ ਦੇ ਨਾਲ ਹੀ ਪੈਨਲ ਦੁਆਰਾ ਭਰੋਵਾਲ ਦੇ 10,000 ਡਾਲਰ ਜੁਰਮਾਨੇ ਦਾ ਭੁਗਤਾਨ ਕਰਨ ਅਤੇ ਪੇਸ਼ੇਵਰ ਨੈਤਿਕਤਾ ਦੀ ਸਿਖਲਾਈ ਲੈਣ ਦੇ ਉਸਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ। ਰਿਪੋਰਟ ਮੁਤਾਬਕ ਭਰੋਵਾਲ ਦੇ ਨਾਲ ਇੱਕ ਹੋਰ ਸਲਾਹਕਾਰ, ਹਰਤਾਰ ਸਿੰਘ ਸੋਹੀ ਨੂੰ ਵੀ ਕੁਝ ਮਾਮਲਿਆਂ ਵਿੱਚ ਜੁਰਮਾਨੇ ਭਰਨ ਲਈ ਕਿਹਾ ਗਿਆ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਦੋਵੇਂ ਦੁਰਵਿਵਹਾਰ ਤੋਂ ਪ੍ਰਭਾਵਿਤ ਗਾਹਕਾਂ ਨੂੰ ਮੁੜ ਅਦਾਇਗੀ ਲਈ ਜ਼ਿੰਮੇਵਾਰ ਹੋਣਗੇ।

ਪੈਨਲ ਦਾ ਇਸ ਫੈਸਲੇ ਨੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਗਾਹਕਾਂ ਨੂੰ ਉਨ੍ਹਾਂ ਦੇ ਨੁਕਸਾਨ ਲਈ ਮੁਆਵਜ਼ਾ ਦਿੱਤਾ ਜਾਵੇ ਅਤੇ ਇਮੀਗ੍ਰੇਸ਼ਨ ਸਲਾਹ ਸੇਵਾਵਾਂ ਵਿੱਚ ਇਕਸਾਰਤਾ ਦੀ ਲੋੜ ਨੂੰ ਉਜਾਗਰ ਕੀਤਾ ਜਾਵੇ।

Related Articles

Leave a Reply