ਟੈਂਪਾ ਬੇਅ ਦੀ ਮੇਅਰ ਜੇਨ ਕੈਸਟਰ ਨੇ ਹਰੀਕੇਨ ਮਿਲਟਨ ਤੋਂ ਪਹਿਲਾਂ ਨਿਕਾਸੀ ਜ਼ੋਨਾਂ ਵਿੱਚ ਵਸਨੀਕਾਂ ਲਈ ਇੱਕ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ ਜਿਸ ਵਿੱਚ ਉਸ ਨੇ ਕਿਹਾ ਹੈ ਕਿ, “ਜੇ ਤੁਸੀਂ ਉਹਨਾਂ ਨਿਕਾਸੀ ਖੇਤਰਾਂ ਵਿੱਚੋਂ ਇੱਕ ਵਿੱਚ ਰਹਿਣ ਦੀ ਚੋਣ ਕਰਦੇ ਹੋ, ਤਾਂ ਤੁਸੀਂ ਮੌਤ ਦੀ ਚੋਣ ਕਰ ਰਹੇ ਹੋ। ਆਪਣੇ ਇਸ ਬਿਆਨ ਵਿੱਚ ਮੇਅਰ ਨੇ ਟੈਂਪਾ ਬੇਅ ਵਿੱਚ ਆਉਣ ਵਾਲੇ ਇੱਕ ਸਦੀ ਤੋਂ ਵੱਧ ਸਮੇਂ ਵਿੱਚ ਆਪਣੇ ਪਹਿਲੇ ਸੰਭਾਵੀ ਸਿੱਧੇ ਤੂਫਾਨ ਦਾ ਸਾਹਮਣਾ ਕਰਨ ਦੇ ਨਾਲ, ਹਰੀਕੇਨ ਨਾਲ ਪੈਦਾ ਹੋਏ ਜਾਨਲੇਵਾ ਖਤਰਿਆਂ ‘ਤੇ ਜ਼ੋਰ ਦਿੱਤਾ।
ਜਾਣਕਾਰੀ ਮੁਤਾਬਕ ਤੂਫਾਨ ਮਿਲਟਨ ਦੇ ਚਲਦੇ ਦੋ ਦਿਨਾਂ ਤੱਕ ਫਲੋਰੀਡਾ ਦੇ ਪੱਛਮੀ ਤੱਟ ‘ਤੇ ਖਤਰਨਾਕ ਹਵਾਵਾਂ ਅਤੇ ਭਾਰੀ ਮੀਂਹ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਕੈਨੇਡਾ ਨੂੰ ਵੀ ਪ੍ਰਭਾਵਿਤ ਖੇਤਰਾਂ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਟੈਂਪਾ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਸਾਰੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਹੈ, ਅਤੇ ਮੋਬਾਈਲ ਅਤੇ ਨਿਰਮਿਤ ਘਰਾਂ ਸਮੇਤ ਕੁਝ ਖੇਤਰਾਂ ਲਈ ਨਿਕਾਸੀ ਦੇ ਆਦੇਸ਼ ਜਾਰੀ ਕੀਤੇ ਹਨ।