ਕੈਨੇਡਾ ਵਿੱਚ ਪਾਕਿਸਤਾਨੀ ਵਿਅਕਤੀ ਨੂੰ NYC ਹਮਲੇ ਦੀ ਕਥਿਤ ਸਾਜ਼ਿਸ਼ ਲਈ ਅਮਰੀਕਾ ਦੀ ਹਵਾਲਗੀ ਦਾ ਕਰਨਾ ਪੈ ਰਿਹਾ ਸਾਹਮਣਾ।ਕੈਨੇਡਾ ‘ਚ ਰਹਿਣ ਵਾਲੇ 20 ਸਾਲਾ ਪਾਕਿਸਤਾਨੀ ਵਿਅਕਤੀ ਮੁਹੰਮਦ ਸ਼ਾਹਜ਼ੇਬ ਖਾਨ ‘ਤੇ ਨਿਊਯਾਰਕ ਸਿਟੀ ‘ਚ ਯਹੂਦੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਅੱਤਵਾਦੀ ਹਮਲੇ ਦੀ ਯੋਜਨਾ ਬਣਾਉਣ ਦਾ ਦੋਸ਼ ਲਗਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਉਸ ਨੂੰ ਕੈਨੇਡੀਅਨ ਅਧਿਕਾਰੀਆਂ ਨੇ ਕਬੇਕ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਹੁਣ ਉਹ ਸੰਯੁਕਤ ਰਾਜ ਨੂੰ ਹਵਾਲਗੀ ਦੇਣ ਦਾ ਸਾਹਮਣਾ ਕਰ ਰਿਹਾ ਹੈ। ਅਮਰੀਕੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਖਾਨ ਨੇ ਇਜ਼ਰਾਈਲ ‘ਤੇ 7 ਅਕਤੂਬਰ ਨੂੰ ਹਮਾਸ ਦੇ ਹਮਲਿਆਂ ਦੀ ਵਰ੍ਹੇਗੰਢ ‘ਤੇ ਇਹ ਹਮਲਾ ਕਰਨਾ ਸੀ।ਇਸ ਦੇ ਨਾਲ-ਨਾਲ ਇਹ ਵੀ ਖੁਲਾਸਾ ਹੋਇਆ ਹੈ ਕਿ ਖਾਨ ਕਥਿਤ ਤੌਰ ‘ਤੇ ਆਪਣੇ ਜਿਨਸੀ ਰੁਝਾਨ ਦੇ ਅਧਾਰ ‘ਤੇ ਕੈਨੇਡਾ ਵਿੱਚ ਸ਼ਰਨਾਰਥੀ ਦਾ ਦਰਜੇ ਦੀ ਵੀ ਮੰਗ ਕਰ ਰਿਹਾ ਸੀ। ਜਦੋਂ ਇਹ ਗੱਲ ਸਾਹਮਣੇ ਆਈ ਉਦੋਂ, ਉਸਦੇ ਨਾਲ ਕੰਮ ਕਰਨ ਵਾਲੇ ਇੱਕ ਇਮੀਗ੍ਰੇਸ਼ਨ ਸਲਾਹਕਾਰ ਨੇ ਦੋਸ਼ਾਂ ‘ਤੇ ਹੈਰਾਨੀ ਪ੍ਰਗਟ ਕੀਤੀ, ਇਹ ਕਹਿੰਦੇ ਹੋਏ ਕਿ ਉਸਨੇ ਕੱਟੜਪੰਥੀ ਹੋਣ ਦੇ ਕੋਈ ਸੰਕੇਤ ਨਹੀਂ ਦੇਖੇ ਹਨ। ਯੂਐਸ ਦਾ ਦੋਸ਼ ਹੈ ਕਿ ਖਾਨ ਨੇ ਗੁਪਤ ਐਫਬੀਆਈ ਏਜੰਟਾਂ ਨਾਲ ਗੱਲਬਾਤ ਕੀਤੀ, ਵੱਡੇ ਪੱਧਰ ‘ਤੇ ਗੋਲੀਬਾਰੀ ਦੀਆਂ ਯੋਜਨਾਵਾਂ ਦਾ ਵੇਰਵਾ ਦਿੱਤਾ ਅਤੇ ਹਥਿਆਰਾਂ ਦੀ ਖਰੀਦ ਨੂੰ ਉਤਸ਼ਾਹਿਤ ਕੀਤਾ। ਦੱਸਦਈਏ ਕਿ ਖਾਨ ਇਸ ਸਮੇਂ ਮਾਂਟਰੀਅਲ ਵਿੱਚ ਨਜ਼ਰਬੰਦ ਹੈ ਜਿਥੇ ਉਸ ਦੀ ਹਵਾਲਗੀ ਦੀ ਅਗਲੀ ਕਾਰਵਾਈ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਦੌਰਾਨ ਉਸਦੇ ਬਚਾਅ ਪੱਖ ਦੇ ਵਕੀਲ ਨੇ ਕਿਹਾ ਹੈ ਕਿ ਖਾਨ ਦੀ ਹਵਾਲਗੀ ਦੀ ਬੇਨਤੀ ਨੂੰ ਚੁਣੌਤੀ ਦੇਣ ਦੀ ਯੋਜਨਾ ਹੈ, ਅਤੇ ਉਸਦੀ ਅਗਲੀ ਅਦਾਲਤ ਵਿੱਚ ਪੇਸ਼ੀ 6 ਦਸੰਬਰ ਨੂੰ ਹੋਣੀ ਤੈਅ ਕੀਤੀ ਗਈ ਹੈ।