ਵਰਲਡ ਵਾਰ 2 era ਦਾ ਬੰਬ ਜਾਪਾਨ ਹਵਾਈ ਅੱਡੇ ‘ਤੇ ਹੋਇਆ ਐਕਸਪਲੋਡ, ਕਈ ਫਲਾਈਟਾਂ ਨੂੰ ਕੀਤਾ ਗਿਆ ਰੱਦ।ਦੂਜੇ ਵਿਸ਼ਵ ਯੁੱਧ ਦਾ ਇੱਕ ਬੰਬ ਸਾਊਥ ਵੈਸਟ ਜਾਪਾਨ ਵਿੱਚ ਮਿਆਜ਼ਾਕੀ ਹਵਾਈ ਅੱਡੇ ਦੇ ਰਨਵੇ ਦੇ ਨੇੜੇ ਫਟ ਗਿਆ, ਜਿਸ ਕਾਰਨ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਅਤੇ 87 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਕਿਹਾ ਜਾ ਰਿਹਾ ਕਿ ਜੋ ਬੰਬ ਐਕਸਪਲੋਡ ਹੋਇਆ ਹੈ ਉਹ ਸੰਭਾਵਤ ਤੌਰ ‘ਤੇ “ਕਮਾਕਾਜ਼ੀ” ਹਮਲਿਆਂ ਨੂੰ ਰੋਕਣ ਲਈ ਯੁੱਧ ਦੌਰਾਨ ਸੰਯੁਕਤ ਰਾਜ ਦੁਆਰਾ ਬੰਬ ਸੁੱਟਿਆ ਗਿਆ ਸੀ। ਹਾਲਾਂਕਿ ਇਸ ਘਟਨਾ ਦੌਰਾਨ ਖੁਸ਼ਕਿਸਮਤੀ ਨਾਲ, ਕੋਈ ਵੀ ਜ਼ਖਮੀ ਨਹੀਂ ਹੋਇਆ, ਪਰ ਧਮਾਕੇ ਨਾਲ ਰਨਵੇ ਦੇ ਨੇੜੇ ਇੱਕ ਵੱਡਾ ਟੋਆ ਪੈ ਗਿਆ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਬੰਬ ਨਿਰੋਧਕ ਟੀਮ ਨੇ ਪੁਸ਼ਟੀ ਕੀਤੀ ਕਿ ਧਮਾਕਾ ਇੱਕ ਪੁਰਾਣੇ, ਦੱਬੇ ਹੋਏ ਅਮਰੀਕੀ ਬੰਬ ਤੋਂ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਹੋਰ ਧਮਾਕਿਆਂ ਦਾ ਕੋਈ ਖਤਰਾ ਨਹੀਂ ਹੈ, ਅਤੇ ਰਨਵੇ ਦੀ ਮੁਰੰਮਤ ਅੱਜ ਤੱਕ ਖਤਮ ਹੋਣ ਦੀ ਉਮੀਦ ਹੈ। ਇਸ ਧਮਾਕੇ ਦੇ ਕਾਰਨ ਟੋਕੀਓ ਅਤੇ ਓਸਾਕਾ ਵਰਗੇ ਸ਼ਹਿਰਾਂ ਲਈ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ। ਜਿਸ ਨਾਲ ਯਾਤਰੀਆਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਮੁਤਾਬਕ ਸੈਂਕੰਡ ਵਰਲਡ ਵਾਰ ਦੌਰਾਨ ਮੀਆਜ਼ਾਕੀ ਹਵਾਈ ਅੱਡਾ ਕਿਸੇ ਸਮੇਂ ਜਾਪਾਨੀ ਜਲ ਸੈਨਾ ਦੇ ਪਾਇਲਟਾਂ ਦਾ ਅੱਡਾ ਹੁੰਦਾ ਸੀ, ਅਤੇ ਇਸ ਤੋਂ ਪਹਿਲਾਂ ਵੀ ਉੱਥੇ ਕਈ ਅਣਪਛਾਤੇ ਬੰਬ ਮਿਲੇ ਹਨ। ਦੱਸਦਈਓ ਕਿ ਜਾਪਾਨ, ਵਰਲਡ ਵਾਰ ਈਰਾ ਦੇ ਬੰਬਾਂ ਨੂੰ ਲੱਭਣਾ ਅਤੇ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਡਿਸਪੋਸ ਕਰਨਾ ਜਾਰੀ ਰੱਖਦਾ ਹੈ ਜਿਸ ਦੇ ਚਲਦੇ ਹਰ ਸਾਲ ਸੈਂਕੜੇ ਅਜਿਹੀ ਬੰਬ ਲੱਭੇ ਅਤੇ ਡਿਸਪੋਸ ਕੀਤੇ ਜਾਂਦੇ ਹਨ।