ਐਡਮਿੰਟਨ ਦੇ ਤਿੰਨ ਨੌਜਵਾਨਾਂ ‘ਤੇ ਵੈਸਟਲਾਕ ਹਮਲੇ ‘ਚ ਕਤਲ ਦੀ ਕੋਸ਼ਿਸ਼ ਦਾ ਲੱਗਿਆ ਦੋਸ਼। ਐਡਮਿੰਟਨ ਦੇ ਤਿੰਨ ਨੌਜਵਾਨਾਂ ‘ਤੇ 7 ਸਤੰਬਰ ਨੂੰ ਵੈਸਟਲਾਕ, ਅਲਬਰਟਾ ਨੇੜੇ ਇੱਕ 18 ਸਾਲਾ ਨੌਜਵਾਨ ਕੁੜੀ ‘ਤੇ ਹਮਲਾ ਕਰਨ ਤੋਂ ਬਾਅਦ ਕਤਲ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ ਹੈ। ਰਿਪੋਰਟ ਮੁਤਾਬਕ ਔਰਤ ਡ੍ਰਾਈਵ ਕਰਦੀ ਉਸ ਖੇਤਰ ਵਿੱਚ ਪਹੁੰਚੀ ਜਿਥੇ 4 ਸ਼ੱਕੀਆਂ ਨੇ ਉਸ ਨੂੰ ਜੰਗਲ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਬਾਅਦ ਵਿੱਚ ਉਸ ਨੂੰ ਛੱਡ ਕੇ ਫਰਾਰ ਹੋ ਗਏ। ਜਿਸ ਤੋਂ ਬਾਅਦ ATV ਰਾਈਡ ਕਰ ਰਹੇ ਕੁਝ ਲੋਕਾਂ ਦੇ ਗਰੁੱਪ ਨੇ ਉਸ ਨੌਜਵਾਨ ਕੁੜੀ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਪਾਇਆ, ਅਤੇ ਉਸਨੂੰ ਹਸਪਤਾਲ ਲੈ ਕੇ ਗਏ। ਹਾਲਾਂਕਿ ਪੀੜਤ ਦੀਆਂ ਸੱਟਾਂ ਜਾਨਲੇਵਾ ਹੈ, ਪਰ ਉਸ ਦੇ ਬਚਣ ਦੀ ਉਮੀਦ ਜਤਾਈ ਜਾ ਰਹੀ ਹੈ। ਪੁਲਿਸ ਮੁਤਾਬਕ ਪੀੜਤ ਅਤੇ ਮੁਲਜ਼ਮ ਸਾਰੇ ਇੱਕ ਦੂਜੇ ਨੂੰ ਪਹਿਲਾਂ ਤੋਂ ਹੀ ਜਾਣਦੇ ਸੀ। ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਤਿੰਨਾਂ ਨੌਜਵਾਨਾਂ ‘ਤੇ ਹੱਤਿਆ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ ਹੈ ਅਤੇ ਉਹ ਹਿਰਾਸਤ ‘ਚ ਹਨ। ਅਤੇ ਇੱਕ ਚੌਥਾ ਨੌਜਵਾਨ ਅਜੇ ਵੀ ਪੁਲਿਸ ਦੀ ਗਿਰਫਤ ਚੋਂ ਬਾਹਰ ਹੈ। ਜਿਸ ਲਈ ਪੁਲਿਸ ਨੇ ਕਿਸੇ ਵੀ ਵਿਅਕਤੀ ਨੂੰ ਇਸ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ ਜਾਂ ਉਹ RCMP ਜਾਂ ਕ੍ਰਾਈਮ ਸਟਾਪਰਜ਼ ਨਾਲ ਸੰਪਰਕ ਕਰ ਸਕਦੇ ਹਨ