ਤੂਫਾਨ ਹੇਲੇਨ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਅਤੇ ਛੇ ਅਮਰੀਕੀ ਰਾਜਾਂ ਵਿੱਚ ਖੇਤਰ ਕੀਤੇ ਕੱਟ।ਤੂਫਾਨ ਹੇਲੇਨ, ਉੱਤਰੀ ਕੈਰੋਲੀਨਾ ਵਿੱਚ ਸਭ ਤੋਂ ਵੱਧ ਨੁਕਸਾਨ ਦੇ ਨਾਲ ਛੇ ਰਾਜਾਂ ਵਿੱਚ 100 ਤੋਂ ਵੱਧ ਮੌਤਾਂ ਦਾ ਕਾਰਨ ਬਣਿਆ। ਜਿਥੇ ਸੜਕਾਂ ਹੜ੍ਹਾਂ ਵਿੱਚ ਵਹਿ ਗਈਆਂ, ਅਤੇ ਐਸ਼ਵਿਲ ਵਿੱਚ ਲੋਕ ਬਿਜਲੀ ਅਤੇ ਪਾਣੀ ਤੋਂ ਬਿਨਾਂ ਸੰਘਰਸ਼ ਕਰ ਰਹੇ ਹਨ। ਉਥੇ ਹੀ ਸਰਕਾਰੀ ਅਧਿਕਾਰੀ ਹਵਾਈ ਅਤੇ ਟਰੱਕਾਂ ਰਾਹੀਂ ਪ੍ਰਭਾਵਿਤ ਖੇਤਰਾਂ ਵਿੱਚ ਸਪਲਾਈ ਪਹੁੰਚਾ ਰਹੇ ਹਨ। ਉੱਤਰੀ ਕੈਰੋਲੀਨਾ ਦੇ ਗਵਰਨਰ ਨੇ ਚੇਤਾਵਨੀ ਦਿੱਤੀ ਹੈ ਕਿ ਬਚਾਅ ਟੀਮਾਂ ਅਲੱਗ-ਥਲੱਗ ਭਾਈਚਾਰਿਆਂ ਤੱਕ ਪਹੁੰਚਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਕੁਦਰਤੀ ਮਾਰ ਦੇ ਚਲਦੇ ਹਜ਼ਾਰਾਂ ਆਸਰਾ ਘਰਾਂ ਵਿੱਚ ਹਨ, ਅਤੇ ਖੋਜ ਟੀਮਾਂ ਫਸੇ ਹੋਏ ਲੋਕਾਂ ਦੀ ਭਾਲ ਕਰ ਰਹੀਆਂ ਹਨ। ਰਿਪੋਰਟ ਮੁਤਾਬਕ ਹੜ੍ਹਾਂ ਅਤੇ ਸੜਕਾਂ ਦੇ ਢਹਿ ਜਾਣ ਕਾਰਨ ਰਿਕਵਰੀ ਮੁਸ਼ਕਲ ਹੋ ਗਈ ਹੈ, ਅਤੇ ਮੁੜ ਨਿਰਮਾਣ ਵਿੱਚ ਲੰਮਾ ਸਮਾਂ ਲੱਗੇਗਾ। ਇਸ ਦੌਰਾਨ ਰਾਸ਼ਟਰਪਤੀ ਬਿਡੇਨ ਨੇ ਬਚੇ ਲੋਕਾਂ ਲਈ ਫੈਡਰਲ ਸਹਾਇਤਾ ਦਾ ਵਾਅਦਾ ਕੀਤਾ ਅਤੇ ਜਲਦੀ ਹੀ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਦੀ ਯੋਜਨਾ ਦਾ ਐਲਾਨ ਕੀਤਾ। ਦੱਸਦਈਏ ਕਿ ਜਾਰਜੀਆ, ਕੈਰੋਲਾਈਨਸ ਅਤੇ ਟੈਨੇਸੀ ਦੇ ਕੁਝ ਹਿੱਸਿਆਂ ਵਿੱਚ ਹੜ੍ਹ ਆਉਣ ਤੋਂ ਪਹਿਲਾਂ ਤੂਫਾਨ ਪਹਿਲੀ ਸ਼੍ਰੇਣੀ 4 ਦੇ ਤੂਫਾਨ ਦੇ ਰੂਪ ਵਿੱਚ ਫਲੋਰਿਡਾ ਵਿੱਚ ਆਇਆ ਸੀ। ਕਾਬਿਲੇਗੌਰ ਹੈ ਕਿ ਦੱਖਣੀ ਕੈਰੋਲੀਨਾ ਵਿੱਚ 1989 ਤੋਂ ਬਾਅਦ ਇਹ ਸਭ ਤੋਂ ਘਾਤਕ ਤੂਫਾਨ ਹੈ।