BTV BROADCASTING

Watch Live

ਲਗਭਗ 300 CRA ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਗਿਆ ਬਾਹਰ, CERB ਦਾ ਕੀਤਾ ਸੀ ਗਲਤ  ਦਾਅਵਾ

ਲਗਭਗ 300 CRA ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਗਿਆ ਬਾਹਰ, CERB ਦਾ ਕੀਤਾ ਸੀ ਗਲਤ ਦਾਅਵਾ

ਲਗਭਗ 300 CRA ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਗਿਆ ਬਾਹਰ, CERB ਦਾ ਕੀਤਾ ਸੀ ਗਲਤ ਦਾਅਵਾ।ਕੈਨੇਡਾ ਰੈਵੇਨਿਊ ਏਜੰਸੀ (ਸੀਆਰਏ) ਨੇ ਕੋਵਿਡ-19 ਮਹਾਮਾਰੀ ਦੌਰਾਨ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੀਫਿਟ (ਸੀ.ਈ.ਆਰ.ਬੀ.) ਦਾ ਗਲਤ ਦਾਅਵਾ ਕਰਨ ਦੇ ਬਾਅਦ 289 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਜਾਂਚ ਜੂਨ 2023 ਵਿੱਚ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਸਾਰੇ ਕਰਮਚਾਰੀਆਂ ਦੀ ਸਮੀਖਿਆ ਕੀਤੀ ਗਈ, ਅਤੇ ਲੱਗਭਗ 600 ਦੀ ਅਗਲੇਰੀ ਜਾਂਚ ਲਈ ਪਛਾਣ ਕੀਤੀ ਗਈ। 17 ਜੂਨ ਤੱਕ, CRA ਨੇ ਪਾਇਆ ਕਿ ਇਹ ਕਰਮਚਾਰੀ CERB ਲਈ ਅਯੋਗ ਸਨ ਅਤੇ ਜੇਕਰ ਉਹਨਾਂ ਨੇ ਅਜਿਹਾ ਨਹੀਂ ਕੀਤਾ ਹੈ ਤਾਂ ਹੁਣ ਉਹਨਾਂ ਨੂੰ ਰਕਮਾਂ ਦਾ ਭੁਗਤਾਨ ਕਰਨ ਦੀ ਲੋੜ ਹੈ। ਹਾਲਾਂਕਿ ਇਸ ਜਾਂਚ ਵਿੱਚ ਕੁਝ ਕਰਮਚਾਰੀ ਯੋਗ ਪਾਏ ਗਏ, ਪਰ ਜਿਨ੍ਹਾਂ ਨੇ ਲਾਭ ਦਾ ਗਲਤ ਦਾਅਵਾ ਕੀਤਾ, ਉਨ੍ਹਾਂ ਨੂੰ ਹੁਣ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਕਾਬਿਲੇਗੌਰ ਹੈ ਕਿ CERB, ਜਿਸਨੇ ਮਾਰਚ ਅਤੇ ਸਤੰਬਰ 2020 ਦਰਮਿਆਨ ਯੋਗ ਕੈਨੇਡੀਅਨਾਂ ਨੂੰ $2,000 ਪ੍ਰਤੀ ਮਹੀਨਾ ਅਦਾ ਕੀਤਾ, ਨੇ ਮਹਾਂਮਾਰੀ ਦੌਰਾਨ ਕੰਮ ਗੁਆਉਣ ਵਾਲਿਆਂ ਦੀ ਮਦਦ ਕੀਤੀ ਸੀ। ਜ਼ਿਕਰਯੋਗ ਹੈ ਕਿ CRA ਨੇ ਬਿਲੀਅਨਾਂ ਦੀ ਓਵਰ ਪੇਮੈਂਟਾਂ ਦੀ ਰਿਕਵਰੀ ਜਾਰੀ ਰੱਖੀ ਹੋਈ ਹੈ ਅਤੇ ਭਰੋਸੇ ਨੂੰ ਬਣਾਈ ਰੱਖਣ ਲਈ ਧੋਖਾਧੜੀ ਅਤੇ ਦੁਰਵਰਤੋਂ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ।

Related Articles

Leave a Reply