ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀਆਂ 43ਵੀਆਂ ਵਿਧਾਨ ਸਭਾ ਚੋਣਾਂ ਅਕਤੂਬਰ ਮਹੀਨੇ ਹੋਣ ਜਾ ਰਹੀਆਂ ਹਨ। ਇਸ ਨੂੰ ਲੈ ਕੇ ਪੰਜਾਬੀ ਮੂਲ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਕਿਉਂਕਿ ਬੀ ਸੀ ਦੇ ਕਈ ਇਲਾਕੇ ਅਜਿਹੇ ਹਨ ਜਿੱਥੇ ਪੰਜਾਬੀਆਂ ਦਾ ਬਹੁਤ ਦਬਦਬਾ ਹੈ। ਇਸ ਵਾਰ ਪੰਜਾਬੀ ਮੂਲ ਦੀਆਂ 11 ਔਰਤਾਂ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ 9 ਔਰਤਾਂ ਨੇ ਐਨਡੀਪੀ ਵੱਲੋਂ ਚੋਣ ਲੜੀ ਹੈ।
ਕੰਜ਼ਰਵੇਟਿਵ ਪਾਰਟੀ ਨੇ ਇੱਕ ਔਰਤ ਨੂੰ ਟਿਕਟ ਦਿੱਤੀ ਹੈ ਜਦਕਿ ਇੱਕ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹੈ। 42ਵੀਂ ਵਿਧਾਨ ਸਭਾ ਵਿੱਚ ਬੀਸੀ ਦੇ ਅਟਾਰਨੀ ਜਨਰਲ ਰਹਿ ਚੁੱਕੇ ਨਿੱਕੀ ਸ਼ਰਮਾ, ਸਿੱਖਿਆ ਮੰਤਰੀ ਰਚਨਾ ਸਿੰਘ, ਸੰਸਦੀ ਸਕੱਤਰ ਹਰਵਿੰਦਰ ਕੌਰ ਸੰਧੂ, ਵਿਧਾਇਕ ਜਿੰਨੀ ਸਿਮਜ ਮੁੜ ਚੋਣ ਮੈਦਾਨ ਵਿੱਚ ਹਨ। ਜਦੋਂ ਕਿ ਕਾਮਲੂਪਸ ਸੈਂਟਰਲ ਖੇਤਰ ਤੋਂ ਕਮਲ ਗਰੇਵਾਲ, ਲੰਗਾਰਾ ਤੋਂ ਸੁਨੀਤਾ ਧੀਰ, ਸਾਰਾਹ ਕੁੰਨਰ, ਜੱਸੀ ਸੁੰਨਾਦ, ਰੀਆ ਅਰੋੜਾ ਚੋਣ ਮੈਦਾਨ ਵਿੱਚ ਹਨ। ਡਾ: ਜੋਤੀ ਤੂਰ ਕੰਜ਼ਰਵੇਟਿਵ ਪੱਖ ਤੋਂ ਅਤੇ ਦਪਿੰਦਰ ਕੌਰ ਸਰਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।