ਸਿਹਤ ਮੰਤਰੀ ਮਾਰਕ ਹੌਲੈਂਡ ਨੇ ਸੈਨੇਟ ਨੂੰ ਫਾਰਮਾਕੇਅਰ ਬਿੱਲ ਵਿੱਚ ਸੋਧ ਨਾ ਕਰਨ ਦੀ ਕੀਤੀ ਅਪੀਲ। ਸਿਹਤ ਮੰਤਰੀ ਮਾਰਕ ਹੌਲੈਂਡ ਸੈਨੇਟਰਾਂ ਨੂੰ ਫਾਰਮਾਕੇਅਰ ਬਿੱਲ ਵਿੱਚ ਸੋਧ ਨਾ ਕਰਨ ਲਈ ਅਪੀਲ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਸੋਧ ਉਹ ਨੇ ਜਿਸ ਬਾਰੇ ਮੰਤਰੀ ਨੇ ਇਸ ਸਾਲ ਦੇ ਸ਼ੁਰੂ ਵਿੱਚ ਐਨਡੀਪੀ ਨਾਲ ਗੱਲਬਾਤ ਕੀਤੀ ਸੀ। ਰਿਪੋਰਟ ਮੁਤਾਬਕ ਬਿੱਲ ਦਾ ਉਦੇਸ਼ ਇੱਕ ਰਾਸ਼ਟਰੀ ਫਾਰਮਾਕੇਅਰ ਪ੍ਰੋਗਰਾਮ ਸਥਾਪਤ ਕਰਨਾ ਅਤੇ ਸਿਹਤ ਮੰਤਰੀ ਨੂੰ ਸ਼ੂਗਰ ਅਤੇ ਗਰਭ ਨਿਰੋਧਕ ਸਮੇਤ ਸੂਬਿਆਂ ਦੇ ਨਾਲ ਦਵਾਈਆਂ ਦੇ ਕਵਰੇਜ ਲਈ ਗੱਲਬਾਤ ਕਰਨ ਦੇ ਯੋਗ ਬਣਾਉਣਾ ਹੈ। ਕਾਬਿਲੇਗੌਰ ਹੈ ਕਿ ਇਹ ਬਿੱਲ ਨਿਊ ਡੈਮੋਕਰੇਟਸ ਨਾਲ ਗਹਿਰੀ ਗੱਲਬਾਤ ਦਾ ਨਤੀਜਾ ਸੀ, ਜਿਨ੍ਹਾਂ ਨੇ ਧਮਕੀ ਦਿੱਤੀ ਸੀ ਕਿ ਜੇਕਰ ਸ਼ਰਤਾਂ ‘ਤੇ ਸਹਿਮਤੀ ਨਹੀਂ ਬਣੀ ਤਾਂ ਲਿਬਰਲਾਂ ਨਾਲ ਆਪਣਾ ਸਮਰਥਨ ਸੌਦਾ ਖਤਮ ਕਰ ਦਿੱਤਾ ਜਾਵੇਗਾ। ਦੱਸਦਈਆਜ਼ਾਦ ਸੈਨੇਟਰ ਰੋਜ਼ਮੇਰੀ ਮੂਡੀ ਨੇ ਬਿੱਲ ਨੂੰ ਸੁਧਾਰਨ ਲਈ ਮਾਹਰਾਂ ਤੋਂ ਸੁਝਾਅ ਪ੍ਰਾਪਤ ਕੀਤੇ ਹਨ, ਪਰ ਹੌਲੈਂਡ ਨੇ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਸ਼ਬਦਾਵਲੀ ਮਹੱਤਵਪੂਰਨ ਹੈ। ਹਾਲਾਂਕਿ ਇਸ ਦੌਰਾਨ ਹਾਲੈਂਡ ਨੇ ਕਿਹਾ ਕਿ ਉਹ ਸੈਨੇਟ ਦੀ ਭੂਮਿਕਾ ਦਾ ਸਨਮਾਨ ਕਰਦਾ ਹੈ ਪਰ ਵਿਸ਼ਵਾਸ ਕਰਦਾ ਹੈ ਕਿ ਬਿੱਲ ਦੇ ਵੇਰਵੇ ਗੰਭੀਰ ਤੌਰ ‘ਤੇ ਸੰਤੁਲਿਤ ਹਨ। ਸੈਨੇਟ ਨੂੰ ਕਾਨੂੰਨ ਪਾਸ ਕਰਨ ਅਤੇ ਕੰਜ਼ਰਵੇਟਿਵ ਦੇ ਦਾਅਵਿਆਂ ਦਾ ਮੁਕਾਬਲਾ ਕਰਨ ਲਈ ਤੇਜ਼ੀ ਨਾਲ ਕੰਮ ਕਰਨ ਦੀ ਅਪੀਲ ਕਰ ਰਿਹਾ ਹੈ, ਜਿਸ ਦਾ ਕਹਿਣਾ ਹੈ ਕਿ ਪ੍ਰੋਗਰਾਮ ਪੂਰੀ ਤਰ੍ਹਾਂ ਵਿਕਸਤ ਨਹੀਂ ਹੈ।