BTV BROADCASTING

Watch Live

ਕਿਊਬਿਕ ਮਿਲਟਰੀ ਬੇਸ ‘ਤੇ ਹਾਦਸੇ ‘ਚ 16 ਸੈਨਿਕ ਜ਼ਖਮੀ

ਕਿਊਬਿਕ ਮਿਲਟਰੀ ਬੇਸ ‘ਤੇ ਹਾਦਸੇ ‘ਚ 16 ਸੈਨਿਕ ਜ਼ਖਮੀ

ਕਿਊਬਿਕ ਮਿਲਟਰੀ ਬੇਸ ‘ਤੇ ਹਾਦਸੇ ‘ਚ 16 ਸੈਨਿਕ ਜ਼ਖਮੀ।ਬੀਤੇ ਮੰਗਲਵਾਰ ਨੂੰ ਕਿਊਬਿਕ ਵਿੱਚ ਕੈਨੇਡੀਅਨ ਫੋਰਸਿਜ਼ ਬੇਸ ਵੈਲਕਾਰਟੀਏ ਵਿੱਚ ਇੱਕ ਹਾਦਸੇ ਤੋਂ ਬਾਅਦ 16 ਸੈਨਿਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਰਿਪੋਰਟ ਮੁਤਾਬਕ ਇਹ ਹਾਦਸਾ ਕਿਊਬਿਕ ਸਿਟੀ ਦੇ ਬਿਲਕੁਲ ਬਾਹਰ ਸਥਿਤ ਬੇਸ ‘ਤੇ ਸਿਖਲਾਈ ਅਭਿਆਸ ਦੌਰਾਨ, ਦੋ ਬਖਤਰਬੰਦ ਵਾਹਨਾਂ ਨਾਲ ਹੋਇਆ। ਇਸ ਦੌਰਾਰ ਕੈਨੇਡੀਅਨ ਆਰਮਡ ਫੋਰਸਿਜ਼ ਦੇ ਬੁਲਾਰੇ ਕੈਪਟਨ ਹਰਮਾਈਨੀ ਵਿਲਸਨ ਨੇ ਪੁਸ਼ਟੀ ਕੀਤੀ ਕਿ ਸਿਵਲ ਅਤੇ ਮਿਲਟਰੀ ਐਮਰਜੈਂਸੀ ਟੀਮਾਂ, ਦੋਵਾਂ ਨੇ ਇਸ ਘਟਨਾ ‘ਤੇ ਤੁਰੰਤ ਜਵਾਬ ਦਿੱਤਾ। ਅਤੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਖੁਸ਼ਕਿਸਮਤੀ ਨਾਲ, ਜ਼ਿਆਦਾ ਸੱਟਾਂ ਨਹੀਂ ਲੱਗੀਆਂ ਹਨ। ਜਾਣਕਾਰੀ ਮੁਤਾਬਕ ਜ਼ਖਮੀ ਹੋਏ ਸਾਰੇ 16 ਸਿਪਾਹੀ 5 ਕੈਨੇਡੀਅਨ ਮਕੈਨਾਈਜ਼ਡ ਬ੍ਰਿਗੇਡ ਗਰੁੱਪ ਦਾ ਹਿੱਸਾ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲਾਂ ਵਿੱਚ ਲਿਜਾਇਆ ਗਿਆ ਸੀ।

Related Articles

Leave a Reply