BTV BROADCASTING

Watch Live

80 ਮਿਲੀਅਨ ਲੋਟੋ ਮੈਕਸ ਜੈਕਪਾਟ ਦੇ, ਦੋ ਜੇਤੂਆਂ ਵਿਚਕਾਰ ਵੰਡਿਆ ਗਿਆ

80 ਮਿਲੀਅਨ ਲੋਟੋ ਮੈਕਸ ਜੈਕਪਾਟ ਦੇ, ਦੋ ਜੇਤੂਆਂ ਵਿਚਕਾਰ ਵੰਡਿਆ ਗਿਆ

80 ਮਿਲੀਅਨ ਲੋਟੋ ਮੈਕਸ ਜੈਕਪਾਟ ਦੇ, ਦੋ ਜੇਤੂਆਂ ਵਿਚਕਾਰ ਵੰਡਿਆ ਗਿਆ।$80 ਮਿਲੀਅਨ ਦੇ ਲੋਟੋ ਮੈਕਸ ਜੈਕਪਾਟ ਨੂੰ ਦੋ ਜੇਤੂ ਟਿਕਟਾਂ ਵਿਚਕਾਰ ਵੰਡਿਆ ਗਿਆ, ਜੋ ਕਿ ਇੱਕ ਓਨਟਾਰੀਓ ਵਿੱਚ ਅਤੇ ਦੂਜੀ ਕਬੇਕ ਵਿੱਚ ਨਿਕਲੀ ਸੀ। ਦੱਸਦਈਏ ਕਿ ਇਸ ਵਿੱਚ ਹਰੇਕ ਜੇਤੂ ਨੂੰ $40 ਮਿਲੀਅਨ ਪ੍ਰਾਪਤ ਹੋਣਗੇ। ਇਸ ਡਰਾਅ ਲਈ ਜੇਤੂ ਨੰਬਰ 02, 04, 11, 16, 25, 29, 47 ਅਤੇ 34 ਦੇ ਬੋਨਸ ਨੰਬਰ ਦੇ ਨਾਲ ਸਨ। ਰਿਪੋਰਟ ਮੁਤਾਬਕ ਜੈਕਪਾਟ ਤੋਂ ਇਲਾਵਾ, ਟਿਕਟਾਂ ਦੀ ਜ਼ਿਆਦਾ ਵਿਕਰੀ ਕਾਰਨ 24 ਮੈਕਸ ਮਿਲੀਅਨ ਇਨਾਮ ਉਪਲਬਧ ਸਨ। ਓਨਟਾਰੀਓ ਵਿੱਚ ਚਾਰ ਮੈਕਸਮਿਲੀਅਨ ਟਿਕਟਾਂ ਵੇਚੀਆਂ ਗਈਆਂ ਸਨ, ਜਿਸ ਵਿੱਚ ਗੁਏਲਫ, ਵਿਟਬੀ, ਟੋਰਾਂਟੋ, ਅਤੇ ਔਨਲਾਈਨ OLG.ca. ਗ੍ਰੇਟਰ ਸਡਬਰੀ ਖੇਤਰ ਵਿੱਚ $1 ਮਿਲੀਅਨ ਦੀ ਇੱਕ ਐਨਕੋਰ ਟਿਕਟ ਵੇਚੀ ਗਈ ਸੀ, ਅਤੇ ਟੋਰਾਂਟੋ ਅਤੇ ਪੀਟਰਬੋਰੋ ਵਿੱਚ ਹੋਰ ਇਨਾਮ ਜਿੱਤੇ ਗਏ ਸਨ। ਅਗਲੇ ਲੋਟੋ ਮੈਕਸ ਡਰਾਅ ਵਿੱਚ ਸ਼ੁੱਕਰਵਾਰ ਨੂੰ $22 ਮਿਲੀਅਨ ਦਾ ਜੈਕਪਾਟ ਹੋਵੇਗਾ। ਇਸ ਦੇ ਨਾਲ ਇਹ ਵੀ ਦੱਸਦਈਏ ਕਿ ਹਾਲ ਹੀ ਵਿੱਚ, Iroquois Falls, Ontario ਦੇ ਇੱਕ ਜੋੜੇ ਨੇ ਆਪਣੀ ਪਹਿਲੀ ਲਾਟਰੀ ਟਿਕਟ ਖਰੀਦਣ ਤੋਂ ਬਾਅਦ 20 ਅਗਸਤ ਦੇ ਡਰਾਅ ਵਿੱਚੋਂ $70 ਮਿਲੀਅਨ ਦਾ ਲੋਟੋ ਮੈਕਸ ਇਨਾਮ ਜਿੱਤਿਆ।

Related Articles

Leave a Reply