ਮਸਜਿਦ ਹਮਲੇ ਤੋਂ ਬਾਅਦ ਯੂ.ਕੇ. ਦੰਗਿਆਂ ਵਿੱਚ ਭੂਮਿਕਾ ਲਈ 12-ਸਾਲ ਦੀ ਮੁੰਡੇ ਨੂੰ ਹੋਈ ਸਜ਼ਾ।ਇੰਗਲੈਂਡ ਦੇ ਸਾਊਥਪੋਰਟ ਵਿੱਚ ਇੱਕ 12 ਸਾਲਾ ਮੁੰਡੇ ਨੂੰ ਇਸ ਗਰਮੀਆਂ ਵਿੱਚ ਸ਼ਹਿਰ ਵਿੱਚ ਭੜਕਣ ਵਾਲੇ ਦੰਗਿਆਂ ਵਿੱਚ ਹਿੱਸਾ ਲੈਣ ਲਈ ਸਜ਼ਾ ਮਿਲੀ ਹੈ ਜਿਸ ਨਾਲ ਉਹ ਜੇਲ੍ਹ ਵਿੱਚ ਜਾਣ ਵਾਲਾ ਸਭ ਤੋਂ ਘੱਟ ਉਮਰ ਦਾ ਵਿਅਕਤੀ ਬਣ ਗਿਆ ਹੈ। ਰਿਪੋਰਟ ਮੁਤਾਬਕ ਇਸ ਮੁੰਡੇ ਨੇ ਇੱਕ ਮਸਜਿਦ ਦੇ ਬਾਹਰ ਹਿੰਸਾ ਦੌਰਾਨ ਪੁਲਿਸ ‘ਤੇ ਪੱਥਰ ਸੁੱਟਣ ਦੀ ਗੱਲ ਕਬੂਲ ਕੀਤੀ ਸੀ। ਜਿਸ ਤੋਂ ਬਾਅਦ ਹੁਣ ਮੁੰਡੇ ਨੂੰ ਤਿੰਨ ਮਹੀਨਿਆਂ ਦਾ ਕਰਫਿਊ ਅਤੇ 12 ਮਹੀਨਿਆਂ ਦਾ ਰੈਫਰਲ ਆਰਡਰ ਮਿਲਿਆ, ਜਿਸ ਲਈ ਉਸਨੂੰ ਮੁੜ ਵਸੇਬਾ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਲੋੜ ਹੋਵੇਗੀ। ਜ਼ਿਕਰਯੋਗ ਹੈ ਕਿ ਯੂਕੇ ਵਿੱਚ ਇਹ ਦੰਗੇ ਆਨਲਾਈਨ ਝੂਠੀਆਂ ਅਫਵਾਹਾਂ ਫੈਲਣ ਤੋਂ ਬਾਅਦ ਸ਼ੁਰੂ ਹੋਏ ਸੀ ਜਿਸ ਵਿੱਚ ਇਹ ਅਫਵਾਹ ਫੈਲਾਈ ਗਈ ਸੀ ਕਿ ਇੱਕ ਸਥਾਨਕ ਡਾਂਸ ਕਲਾਸ ਵਿੱਚ ਚਾਕੂ ਮਾਰਨ ਲਈ ਇੱਕ ਪਨਾਹ ਮੰਗਣ ਵਾਲਾ ਵਿਅਕਤੀ ਜ਼ਿੰਮੇਵਾਰ ਸੀ, ਜਿਸ ਘਟਨਾ ਵਿੱਚ ਤਿੰਨ ਛੋਟੀਆਂ ਬੱਚੀਆਂ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ 12 ਸਾਲਾ ਦਾ ਇਹ ਬੱਚਾ, ਦੰਗਾਕਾਰੀਆਂ ਦੀ ਭੀੜ ਵਿੱਚ ਸ਼ਾਮਲ ਹੋ ਗਿਆ ਜਿਨ੍ਹਾਂ ਨੇ ਇੱਕ ਪੁਲਿਸ ਵੈਨ ਨੂੰ ਅੱਗ ਲਗਾ ਦਿੱਤੀ ਅਤੇ ਸਾਊਥਪੋਰਟ ਇਸਲਾਮਿਕ ਸੁਸਾਇਟੀ ਮਸਜਿਦ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਦੀ ਸੁਣਵਾਈ ਦੌਰਾਨ ਜੱਜ ਨੇ ਕਿਹਾ ਕਿ ਦੰਗਿਆਂ ਨੇ ਸਮਾਜ ਨੂੰ ਡੂੰਘਾ ਪ੍ਰਭਾਵਿਤ ਕੀਤਾ ਹੈ। ਕਾਬਿਲੇਗੌਰ ਹੈ ਕਿ ਇਹਨਾਂ ਦੰਗਿਆਂ ਦੇ ਚਲਦੇ 1,000 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, 800 ਤੋਂ ਵੱਧ ਲੋਕ, ਦੰਗਿਆਂ ਨਾਲ ਸਬੰਧਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਸਮੇਂ ਦੌਰਾਨ ਪੁਲਿਸ ਅਤੇ ਕਾਨੂੰਨੀ ਪ੍ਰਣਾਲੀ ਦੇ ਤੁਰੰਤ ਜਵਾਬ ਨੇ ਸਥਿਤੀ ਨੂੰ ਸ਼ਾਂਤ ਕਰਨ ਵਿੱਚ ਮਦਦ ਕੀਤੀ ਸੀ, ਅਤੇ ਦੇਸ਼ ਭਰ ਵਿੱਚ ਹੋਰ ਅਸ਼ਾਂਤੀ ਫੈਲਣ ਨੂੰ ਰੋਕਿਆ ਗਿਆ ਸੀ।