ਜੇਲ ਤੋਂ ਬਾਹਰ ਆਉਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਲਈ ਲੱਖਾਂ ਦੁਆਵਾਂ। ਮੈਂ ਲੋਕਾਂ ਦੀਆਂ ਦੁਆਵਾਂ ਕਰਕੇ ਬਾਹਰ ਆਇਆ ਹਾਂ। ਉਸ ਨੇ ਕਿਹਾ ਕਿ ਮੈਂ ਸਹੀ ਸੀ ਤਾਂ ਰੱਬ ਨੇ ਮੇਰਾ ਸਾਥ ਦਿੱਤਾ। ਮੇਰੀ ਹਿੰਮਤ ਹੁਣ 100 ਗੁਣਾ ਵੱਧ ਗਈ ਹੈ। ਮੇਰੀ ਤਾਕਤ 100 ਗੁਣਾ ਵਧ ਗਈ ਹੈ। ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਮੈਨੂੰ ਜੇਲ੍ਹ ਭੇਜਿਆ ਸੀ। ਮੈਂ ਦੇਸ਼ ਵਿਰੋਧੀ ਤਾਕਤਾਂ ਨਾਲ ਲੜਦਾ ਰਹਾਂਗਾ। ਇਸ ਦੌਰਾਨ ‘ਆਪ’ ਵਰਕਰ ਨਾਅਰੇਬਾਜ਼ੀ ਕਰਦੇ ਰਹੇ।ਮੀਂਹ ਦੇ ਬਾਵਜੂਦ ਮੁੱਖ ਮੰਤਰੀ ਦੀ ਪਤਨੀ ਸੁਨੀਤਾ ਕੇਜਰੀਵਾਲ ਸਮੇਤ ‘ਆਪ’ ਦੇ ਕਈ ਸੀਨੀਅਰ ਆਗੂ ‘ਆਪ’ ਦੇ ਕੌਮੀ ਕੋਆਰਡੀਨੇਟਰ ਦੇ ਜੇਲ੍ਹ ਤੋਂ ਬਾਹਰ ਆਉਣ ਦੀ ਉਡੀਕ ਕਰ ਰਹੇ ਸਨ। ਭਾਰੀ ਮੀਂਹ ਦੌਰਾਨ ‘ਆਪ’ ਸਮਰਥਕ ਪੋਸਟਰਾਂ, ਬੈਨਰਾਂ ਅਤੇ ਨੀਲੇ-ਪੀਲੇ ਪਾਰਟੀ ਦੇ ਝੰਡਿਆਂ ਨਾਲ ਛਤਰੀਆਂ ਲੈ ਕੇ ਜੇਲ੍ਹ ਦੇ ਬਾਹਰ ਮੌਜੂਦ ਸਨ। ਖ਼ੁਸ਼ੀ ਭਰੀ ਭੀੜ ਮੁੱਖ ਮੰਤਰੀ ਦੇ ਹੱਕ ਵਿੱਚ ਨਾਅਰੇਬਾਜ਼ੀ ਕਰ ਰਹੀ ਸੀ।