ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਅਕਤੂਬਰ ਵਿੱਚ ਅਲਬਾਨੀਆ ਵਿੱਚ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਨੈਸ਼ਨਲ ਐਂਟੀ ਡੋਪਿੰਗ ਏਜੰਸੀ (NADA) ਨੇ ਪਹਿਲਵਾਨ ਬਜਰੰਗ ਪੂਨੀਆ ਨੂੰ ਮੁਅੱਤਲ ਕਰ ਦਿੱਤਾ ਸੀ। ਪੂਨੀਆ ਨੇ ਆਪਣੀ ਮੁਅੱਤਲੀ ਨੂੰ ਚੁਣੌਤੀ ਦਿੰਦੇ ਹੋਏ ਦਿੱਲੀ ਹਾਈ ਕੋਰਟ ਵਿੱਚ ਪਹੁੰਚ ਕੀਤੀ ਹੈ।
ਬਜਰੰਗ ਪੂਨੀਆ ਨੇ ਦਾਅਵਾ ਕੀਤਾ ਕਿ ਨਾਡਾ ਦਾ ਆਚਰਣ ਸੰਵਿਧਾਨ ਤਹਿਤ ਰੋਜ਼ੀ-ਰੋਟੀ ਕਮਾਉਣ ਦੇ ਉਸ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ। ਇਹ ਵੀ ਕਿਹਾ ਕਿ ਜੇਕਰ ਮਨਮਾਨੀ ਮੁਅੱਤਲੀ ਨਾ ਹਟਾਈ ਗਈ ਤਾਂ ਉਹ ਰਿਟਾਇਰ ਹੋਣ ਲਈ ਮਜਬੂਰ ਹੋ ਜਾਣਗੇ।