BTV BROADCASTING

Watch Live

ਪਲਾਟ ਅਲਾਟਮੈਂਟ ਮੁਕੱਦਮੇ ‘ਚ ਸ਼ਾਮਲ ਤਿੰਨ ਹੋਰ ਮੁਲਜ਼ਮ ਗ੍ਰਿਫ਼ਤਾਰ

ਪਲਾਟ ਅਲਾਟਮੈਂਟ ਮੁਕੱਦਮੇ ‘ਚ ਸ਼ਾਮਲ ਤਿੰਨ ਹੋਰ ਮੁਲਜ਼ਮ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਛੋਟੀਆਂ ਸਨਅਤਾਂ ਅਤੇ ਨਿਰਯਾਤ ਨਿਗਮ ਲਿਮਟਿਡ (PSIEC) ਦੇ ਉਦਯੋਗਿਕ ਪਲਾਟਾਂ ਦੀ ਅਲਾਟਮੈਂਟ ਵਿੱਚ ਧੋਖਾਧੜੀ ਕਰਨ ਸਬੰਧੀ ਮੁਕੱਦਮੇ ’ਚ ਲੋੜੀਂਦੇ ਤਿੰਨ ਹੋਰ ਮੁਲਜ਼ਮਾਂ ਦਰਸ਼ਨ ਕੁਮਾਰ ਉਰਫ ਦਰਸ਼ਨ ਗਰਗ ਅਤੇ ਅਮਰਜੀਤ ਸਿੰਘ, ਦੋਵੇਂ ਸੇਵਾਮੁਕਤ ਅਸਟੇਟ ਅਫਸਰ ਅਤੇ ਵਿਜੇ ਕੁਮਾਰ ਗੁਪਤਾ, ਸੀਨੀਅਰ ਸਹਾਇਕ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਮੁਹਾਲੀ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (CJM) ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ ਜਿਸ ਪਿੱਛੋਂ ਵਿਜੀਲੈਂਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।

Related Articles

Leave a Reply