BTV BROADCASTING

ਦੋ ਹਜ਼ਾਰ ਰੁਪਏ ਬਦਲੇ ਦੋਸਤਾਂ ਨੇ ਕੀਤਾ ਨੌਜਵਾਨ ਕਤਲ

ਦੋ ਹਜ਼ਾਰ ਰੁਪਏ ਬਦਲੇ ਦੋਸਤਾਂ ਨੇ ਕੀਤਾ ਨੌਜਵਾਨ ਕਤਲ

ਪੰਜ ਮਹੀਨੇ ਪਹਿਲਾਂ ਲਾਪਤਾ ਹੋਏ ਨੌਜਵਾਨ ਦਾ ਦੋ ਹਜ਼ਾਰ ਰੁਪਏ ਖਾਤਰ ਦੋਸਤਾਂ ਨੇ ਹੀ ਨਹਿਰ ਵਿਚ ਸੁੱਟ ਕੇ ਕਤਲ ਕਰ ਦਿੱਤਾ ਸੀ। ਇਸ ਗੱਲ ਦਾ ਕ਼ੁਲਾਸਾ ਕਰਦਿਆਂ ਥਾਣਾ ਸਿਟੀ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸਤਨਾਮ ਸਿੰਘ ਉਰਫ ਪ੍ਰਿੰਸ ਵਾਸੀ ਵੜੇਚਾਪਤੀ, ਜਗਜੀਤ ਸਿੰਘ ਉਰਫ ਜੱਜ ਵਾਸੀ ਛੋਟੀ ਮਾਜਰੀ ਅਤੇ ਅੰਮ੍ਰਿਤ ਪਾਲ ਸਿੰਘ ਵਾਸੀ ਘੜਾਮਾਪਤੀ ਸਮਾਣਾ ਨੂੰ ਗ੍ਰਿਫਤਾਰ ਕੀਤਾ ਹੈ।

ਜਾਣਕਾਰੀ ਦਿੰਦਿਆਂ ਡੀਐੱਸਪੀ ਨੇਹਾ ਅਗਰਵਾਲ ਨੇ ਦੱਸਿਆ ਕਿ ਮ੍ਰਿਤਕ ਮਨੀਸ਼ ਕੁਮਾਰ ਉਰਫ ਮਾਹੀ (25) ਵਾਸੀ ਮਲਕਾਣਾਪਤੀ ਸਮਾਣਾ ਦੇ ਪਿਤਾ ਅਸ਼ੋਕ ਕੁਮਾਰ ਵੱਲੋਂ ਆਪਣੇ ਲੜਕੇ ਦੇ ਲਾਪਤਾ ਹੋਣ ਦੀ ਤਿੰਨ ਅਪ੍ਰੈਲ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਉਸ ਸਮੇਂ ਤੋਂ ਹੀ ਪਰਿਵਾਰਿਕ ਮੈਂਬਰਾਂ ਤੇ ਪੁਲਿਸ ਵੱਲੋਂ ਲੜਕੇ ਦੀ ਭਾਲ ਕੀਤੀ ਜਾ ਰਹੀ ਸੀ। ਪਰ ਕਈ ਮਹੀਨੇ ਬੀਤ ਜਾਣ ਤੋਂ ਬਾਅਦ ਲੜਕੇ ਬਾਰੇ ਕੋਈ ਪਤਾ ਨਹੀਂ ਲੱਗਿਆ।

Related Articles

Leave a Reply