BTV BROADCASTING

Watch Live

ਅਫਗਾਨ ਦੀਆਂ ਔਰਤਾਂ ਨੇ ਤਾਲਿਬਾਨ ਦੇ ਹਾਲ ਹੀ ਚ ਬਣਾਏ ਨੈਤਿਕਤਾ ਕਾਨੂੰਨਾਂ ਦੇ ਖਿਲਾਫ ਜਤਾਇਆ ਰੋਸ, ਗਾਣਾ ਗਾ ਕੇ ਕੀਤੀ ਉਲੰਘਣਾ।

ਅਫਗਾਨ ਦੀਆਂ ਔਰਤਾਂ ਨੇ ਤਾਲਿਬਾਨ ਦੇ ਹਾਲ ਹੀ ਚ ਬਣਾਏ ਨੈਤਿਕਤਾ ਕਾਨੂੰਨਾਂ ਦੇ ਖਿਲਾਫ ਜਤਾਇਆ ਰੋਸ, ਗਾਣਾ ਗਾ ਕੇ ਕੀਤੀ ਉਲੰਘਣਾ।

ਅਫਗਾਨੀ ਔਰਤਾਂ ਨੇ ਤਾਲਿਬਾਨ ਦੇ ਪਾਬੰਦੀਸ਼ੁਦਾ ਕਾਨੂੰਨਾਂ, ਜੋ ਔਰਤਾਂ ਨੂੰ ਜਨਤਕ ਤੌਰ ‘ਤੇ ਉੱਚੀ ਆਵਾਜ਼ ਵਿੱਚ ਗਾਉਣ ਅਤੇ ਪੜ੍ਹਨ ਦੀ ਮਨਾਹੀ ਕਰਦੀਆਂ ਹਨ, ਦੇ ਵਿਰੁੱਧ ਰੋਸ ਵਜੋਂ ਆਪਣੀ ਆਵਾਜ਼ ਦੀ ਗਾਉਣ ਲਈ ਵਰਤੋਂ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਨਵੇਂ ਕਾਨੂੰਨ ਪਿਛਲੇ ਹਫ਼ਤੇ ਤਾਲਿਬਾਨ ਦੇ “ਨੇਕੀ ਦੇ ਪ੍ਰਚਾਰ ਅਤੇ ਬੁਰਾਈ ਦੀ ਰੋਕਥਾਮ ਲਈ ਮੰਤਰਾਲੇ” ਦੁਆਰਾ ਜਾਰੀ ਕੀਤੇ ਗਏ ਸੀ, ਜੋ ਕਿ 2021 ਵਿੱਚ ਬਣਾਇਆ ਗਿਆ ਸੀ ਜਦੋਂ ਤਾਲਿਬਾਨ ਨੇ ਅਫਗਾਨਿਸਤਾਨ ‘ਤੇ ਕਬਜ਼ਾ ਕੀਤਾ ਸੀ। ਇਹਨਾਂ 114 ਪੰਨਿਆਂ ਦੇ ਦਸਤਾਵੇਜ਼ ਵਿੱਚ ਔਰਤਾਂ ਦੀ ਆਜ਼ਾਦੀ ‘ਤੇ ਕਈ ਪਾਬੰਦੀਆਂ ਸ਼ਾਮਲ ਹਨ, ਜੋ ਰੋਜ਼ਾਨਾ ਜਨਤਕ ਜੀਵਨ ਦੇ ਕਈ ਪਹਿਲੂਆਂ ਨੂੰ ਪ੍ਰਭਾਵਿਤ ਕਰਦਾ ਹੈ। ਤਾਲੀਬਾਨ ਦੇ ਇਹਨਾਂ ਨਵੇਂ ਕਾਨੂੰਨਾਂ ਦੇ ਤਹਿਤ, ਔਰਤਾਂ ਨੂੰ ਲੁਭਾਉਣ ਤੋਂ ਰੋਕਣ ਅਤੇ ਦੂਜਿਆਂ ਨੂੰ ਲੁਭਾਉਣ ਤੋਂ ਬਚਣ ਲਈ ਜਨਤਕ ਤੌਰ ‘ਤੇ ਆਪਣੇ ਚਿਹਰੇ ਸਮੇਤ ਆਪਣੇ ਪੂਰੇ ਸਰੀਰ ਨੂੰ ਢੱਕਣਾ ਜ਼ਰੂਰੀ ਦੱਸਿਆ ਗਿਆ ਹੈ। ਇਸਦਾ ਮਤਲਬ ਹੈ ਕਿ ਹਿਜਾਬ, ਜੋ ਰਵਾਇਤੀ ਤੌਰ ‘ਤੇ ਸਿਰਫ ਵਾਲਾਂ ਅਤੇ ਗਰਦਨ ਨੂੰ ਢੱਕਦਾ ਹੈ ਪਰ ਉਸ ਵਿੱਚ ਚਿਹਰਾ ਦਿਖਾਈ ਦਿੰਦਾ ਹੈ, ਹੁਣ ਸਵੀਕਾਰਯੋਗ ਨਹੀਂ ਮੰਨਿਆ ਜਾਵੇਗਾ। ਇਸ ਦੇ ਨਾਲ-ਨਾਲ ਔਰਤਾਂ ਨੂੰ ਜਨਤਕ ਤੌਰ ‘ਤੇ ਗਾਉਣ, ਪਾਠ ਕਰਨ ਅਤੇ ਉੱਚੀ ਆਵਾਜ਼ ਵਿੱਚ ਪੜ੍ਹਨ ਦੀ ਮਨਾਹੀ ਹੈ ਕਿਉਂਕਿ ਤਾਲਿਬਾਨ ਇੱਕ ਔਰਤ ਦੀ ਆਵਾਜ਼ ਨੂੰ “ਨਜਦੀਕੀ” ਸਮਝਦਾ ਹੈ ਅਤੇ ਇਸਦਾ ਮਤਲਬ ਜਨਤਕ ਤੌਰ ‘ਤੇ ਔਰਤਾਂ ਦੀ ਅਵਾਜ਼ ਸੁਣੀ ਨਹੀਂ ਜਾਣੀ ਚਾਹੀਦੀ। ਹਾਲਾਂਕਿ ਇਸ ਵਿੱਚ ਇਹ ਅਸਪਸ਼ਟ ਹੈ ਕਿ, ਕੀ ਇਹ ਪਾਬੰਦੀ ਆਮ ਬੋਲਣ ਤੱਕ ਵੀ ਫੈਲਦੀ ਹੈ। ਉਥੇ ਹੀ ਨਵੇਂ ਕਾਨੂੰਨ ਲਾਗੂ ਹੋਣ ਤੋਂ ਬਾਅਦ, ਦੇਸ਼ ਦੇ ਅੰਦਰ ਅਤੇ ਬਾਹਰ ਅਫਗਾਨੀ ਔਰਤਾਂ ਨੇ ਵਿਰੋਧ ਵਿੱਚ ਗਾਉਣ ਦੇ ਵੀਡੀਓ ਸ਼ੇਅਰ ਕਰਨਾ ਸ਼ੁਰੂ ਕਰ ਦਿੱਤੇ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਹਨ, ਜੋ ਦੂਜਿਆਂ ਨੂੰ ਇਸ ਸ਼ਾਂਤਮਈ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਦੇ ਹਨ। ਇਹਨਾਂ ਵਿਰੋਧ ਜਾਹਰ ਕਰ ਰਹੀਆਂ ਔਰਤਾਂ ਵਲੋਂ ਚੁਣੇ ਗਏ ਗੀਤ ਆਜ਼ਾਦੀ ਦੇ ਵਿਸ਼ਿਆਂ ‘ਤੇ ਕੇਂਦਰਿਤ ਹਨ।

Related Articles

Leave a Reply