ਮੈਨੀਟੋਬਾ ਦੀ ਇਕ ਅਦਾਲਤ ਵਿਚ ਬੀਤੇ ਦਿਨ ਕਈ ਸਾਲਾਂ ਤੋਂ ਆਪਣੇ ਕੁਝ ਮਰੀਜ਼ਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ੀ ਪਾਏ ਗਏ ਡਾਕਟਰ ਨੂੰ ਸਜ਼ਾ ਸੁਣਾਈ ਗਈ। ਆਰਸੇਲ ਬਿਸੋਨੇਟ ਨਾਂ ਦੇ ਡਾਕਟਰ ਨੂੰ ਕਿੰਗਜ਼ ਬੈਂਚ ਦੀ ਮੈਨੀਟੋਬਾ ਅਦਾਲਤ ਵਿੱਚ ਜਸਟਿਸ ਸੈਡੀ ਬਾਂਡ ਨੇ 12 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਦੱਸਦਈਏ ਕਿ ਡਾਕਟਰ ਨੂੰ ਪਿਛਲੇ ਸਾਲ ਮੁਕੱਦਮੇ ਤੋਂ ਬਾਅਦ ਜਿਨਸੀ ਸ਼ੋਸ਼ਣ ਦੇ ਪੰਜ ਦੋਸ਼ਾਂ ਲਈ ਦੋਸ਼ੀ ਪਾਇਆ ਗਿਆ ਸੀ। ਰਿਪੋਰਟ ਮੁਤਾਬਕ ਇਹ ਘਟਨਾਵਾਂ 2001 ਅਤੇ 2017 ਦੇ ਵਿਚਕਾਰ ਹੋਏ ਜਦੋਂ ਬਿਸੋਨੇਟ ਸੇਂਟ ਐਨ ਹਸਪਤਾਲ ਅਤੇ ਸੇਨ ਮੈਡੀਕਲ ਸੈਂਟਰ ਵਿੱਚ ਇੱਕ ਪਰਿਵਾਰਕ ਡਾਕਟਰ ਵਜੋਂ ਕੰਮ ਕਰ ਰਿਹਾ ਸੀ। ਜਾਣਕਾਰੀ ਮੁਤਾਬਕ ਬਿਸੋਨੇਟ ‘ਤੇ ਅਸਲ ਵਿੱਚ 2020 ਵਿੱਚ 22 ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਸੀ, ਪਰ ਸੱਤ ਦੋਸ਼ਾਂ ਨੂੰ ਛੱਡ ਕੇ ਬਾਕੀ ਸਾਰੇ ਰੋਕ ਦਿੱਤੇ ਗਏ। ਉਸ ਨੂੰ ਜਿਨਸੀ ਸ਼ੋਸ਼ਣ ਦੇ ਦੋ ਹੋਰ ਮਾਮਲਿਆਂ ਲਈ ਦੋਸ਼ੀ ਮੰਨਿਆ ਗਿਆ ਹੈ। ਜਦੋਂ ਤੋਂ ਬਿਸੋਨੇਟ ਬਾਰੇ ਇਹ ਗੱਲਾਂ ਸਾਹਮਣੇ ਆਈਆਂ ਉਦੋਂ ਤੋਂ ਹੀ ਡਾਕਟਰ ਦਾ ਮੈਡੀਕਲ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ।