ਬੀਤੇ ਦਿਨ ਅਟਲਾਂਟਾ ਦੇ ਹਾਰਟਸਫੀਲਡ-ਜੈਕਸਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਡੈਲਟਾ ਏਅਰ ਲਾਈਨਜ਼ ਦੇ ਰੱਖ-ਰਖਾਅ ਦੀ ਸਹੂਲਤ ਵਿੱਚ ਇੱਕ ਧਮਾਕੇ ਵਿੱਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਹ ਘਟਨਾ ਡੈਲਟਾ ਟੈਕਓਪਸ ਦੀ ਵ੍ਹੀਲ ਅਤੇ ਬ੍ਰੇਕ ਦੀ ਦੁਕਾਨ ‘ਤੇ ਵਾਪਰੀ। ਰਿਪੋਰਟਾਂ ਦੱਸਦੀਆਂ ਹਨ ਕਿ ਧਮਾਕਾ ਜਹਾਜ਼ ਦੇ ਟਾਇਰ ਕਾਰਨ ਹੋਇਆ ਸੀ, ਹਾਲਾਂਕਿ ਡੈਲਟਾ ਅਜੇ ਵੀ ਸਹੀ ਕਾਰਨ ਦਾ ਪਤਾ ਲਗਾਉਣ ਲਈ ਸਥਾਨਕ ਅਧਿਕਾਰੀਆਂ ਨਾਲ ਕੰਮ ਕਰ ਰਿਹਾ ਹੈ। ਇਸ ਘਟਨਾ ਦੇ ਵਾਪਰਣ ਤੋਂ ਤੁਰੰਤ ਬਾਅਦ ਐਮਰਜੈਂਸੀ ਸੇਵਾਵਾਂ ਨੇ ਜਵਾਬ ਦਿੱਤਾ, ਪਰ ਹਵਾਈ ਅੱਡੇ ‘ਤੇ ਉਡਾਣਾਂ ਪ੍ਰਭਾਵਿਤ ਨਹੀਂ ਹੋਈਆਂ। ਖਬਰ ਮੁਤਾਬਕ ਯੂਐਸ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਡੈਲਟਾ ਦੇ ਸੰਪਰਕ ਵਿੱਚ ਹੈ, ਜਦੋਂ ਕਿ ਕਿੱਤਾਮੁਖੀ ਸੁਰੱਖਿਆ ਅਤੇ ਸਿਹਤ ਪ੍ਰਸ਼ਾਸਨ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਦਈਏ ਕਿ ਡੈਲਟਾ ਟੇਕਓਪਸ, ਰੱਖ-ਰਖਾਅ ਵਿਭਾਗ, ਜਿੱਥੇ ਧਮਾਕਾ ਹੋਇਆ ਸੀ, ਡੈਲਟਾ ਅਤੇ ਹੋਰ ਹਵਾਬਾਜ਼ੀ ਗਾਹਕਾਂ ਲਈ ਸੇਵਾਵਾਂ ਪ੍ਰਦਾਨ ਕਰਦਾ ਹੈ। ਡੈਲਟਾ ਦੇ ਕਾਰਜਕਾਰੀ ਉਪ-ਪ੍ਰਧਾਨ ਜੌਹਨ ਲਾਫਟਰ ਨੇ ਕਰਮਚਾਰੀਆਂ ਲਈ ਕਾਉਂਸਲਿੰਗ ਦਾ ਵਾਅਦਾ ਕੀਤਾ ਹੈ, ਅਤੇ ਅਟਲਾਂਟਾ ਦੇ ਮੇਅਰ ਆਂਡ੍ਰੇ ਡਿਕਨਜ਼ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਉਥੇ ਹੀ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਮਸ਼ੀਨਿਸਟ ਐਂਡ ਏਰੋਸਪੇਸ ਵਰਕਰਾਂ ਨੇ ਇਸ ਹਾਦਸੇ ਦੀ ਪੂਰੀ ਜਾਂਚ ਦੀ ਮੰਗ ਕੀਤੀ ਹੈ।