ਸਿੱਖ ਗੁਰਦੁਆਰਾ ਸਾਹਿਬ ਦੇ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਖਾਲਿਸਤਾਨ ਦੀ ਆਜ਼ਾਦੀ ਦੀ ਮੁਹਿੰਮ ਦੀ ਕਮਾਨ ਸੰਭਾਲਣ ਵਾਲੇ ਇੰਦਰਜੀਤ ਸਿੰਘ ਗੋਸਲ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ “ਡਿਊਟੀ ਟੂ ਵਾਰਨ” ਨੋਟਿਸ ਜਾਰੀ ਕਰਨ ਲਈ ਸ਼ੁੱਕਰਵਾਰ ਨੂੰ ਅੱਧੀ ਰਾਤ ਤੋਂ ਬਾਅਦ ਬਰੈਂਪਟਨ, ਓਨਟਾਰੀਓ ਵਿੱਚ ਗੌਸਲ ਦੇ ਘਰ ਦਾ ਦੌਰਾ ਕੀਤਾ। ਕਿਉਂਕਿ ਗੋਸਲ ਘਰ ਨਹੀਂ ਸੀ, ਇੱਕ ਅਧਿਕਾਰੀ ਨੇ ਬਾਅਦ ਵਿੱਚ ਉਸਨੂੰ ਫ਼ੋਨ ਕਰਕੇ ਕਿਹਾ ਕਿ ਉਸਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਰਿਪੋਰਟ ਕਰਨੀ ਚਾਹੀਦੀ ਹੈ। ਰਿਪੋਰਟ ਮੁਤਾਬਕ 35 ਸਾਲਾ ਦਾ ਗੋਸਲ, ਭਾਰਤ ਦੇ ਸਿੱਖ ਬਹੁਗਿਣਤੀ ਵਾਲੇ ਰਾਜ, ਪੰਜਾਬ ਦੀ ਆਜ਼ਾਦੀ ਲਈ ਕੈਨੇਡਾ-ਵਿਆਪੀ ਜਨਮਤ ਸੰਗ੍ਰਹਿ ਦੀ ਅਗਵਾਈ ਕਰ ਰਿਹਾ ਹੈ। ਜਿਥੇ ਪਿਛਲੇ ਸਾਲ ਸਰੀ, ਬੀ.ਸੀ. ਵਿੱਚ ਹਰਦੀਪ ਨਿੱਝਰ ਦੇ ਕਤਲ ਤੋਂ ਬਾਅਦ ਉਸਨੇ ਇਹ ਭੂਮਿਕਾ ਨਿਭਾਈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਰਦੀਪ ਨਿੱਝਰ ਦੇ ਕਤਲ ਨੂੰ ਭਾਰਤ ਸਰਕਾਰ ਨਾਲ ਜੋੜਿਆ ਸੀ, ਜੋ ਖਾਲਿਸਤਾਨ ਲਹਿਰ ਦਾ ਵਿਰੋਧ ਕਰਦੀ ਹੈ ਅਤੇ ਨਿੱਝਰ ਨੂੰ ਅੱਤਵਾਦੀ ਕਰਾਰ ਦਿੰਦੀ ਹੈ। ਇੰਦਰਜੀਤ ਗੋਸਲ ਦਾ ਮੰਨਣਾ ਹੈ ਕਿ ਰਾਏਸ਼ੁਮਾਰੀ ਲਈ ਉਸ ਦੇ ਜਥੇਬੰਦਕ ਯਤਨਾਂ ਕਾਰਨ ਉਸ ਦੀ ਜਾਨ ਨੂੰ ਖਤਰੇ ਦੇ ਪਿੱਛੇ ਭਾਰਤ ਸਰਕਾਰ ਦਾ ਹੱਥ ਹੈ। ਰਿਪਰੋਟ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ‘ਤੇ ਅੰਤਰ-ਰਾਸ਼ਟਰੀ ਦਮਨ ਅਤੇ ਕਤਲ ਦੀਆਂ ਸਾਜ਼ਿਸ਼ਾਂ ਰਾਹੀਂ ਖਾਲਿਸਤਾਨ ਪੱਖੀ ਆਵਾਜ਼ਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਤੋਂ ਇਲਾਵਾ, ਐਫਬੀਆਈ ਉੱਤਰੀ ਕੈਲੀਫੋਰਨੀਆ ਵਿੱਚ ਇੱਕ ਤਾਜ਼ਾ ਘਟਨਾ ਦੀ ਜਾਂਚ ਕਰ ਰਹੀ ਹੈ ਜਿੱਥੇ ਯੂਐਸ ਖਾਲਿਸਤਾਨ ਰਾਏਸ਼ੁਮਾਰੀ ਦੇ ਆਯੋਜਕ ਸਤਿੰਦਰਪਾਲ ਸਿੰਘ ਰਾਜੂ ਦੇ ਵਾਹਨ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਦੱਸਦਈਏ ਕਿ ਨਾ ਤਾਂ ਓਪੀਪੀ ਅਤੇ ਨਾ ਹੀ ਆਰਸੀਐਮਪੀ ਨੇ ਇੰਦਰਜੀਤ ਨੂੰ ਮਿਲਣ ਵਾਲੀਆਂ ਧਮਕੀਆਂ ਦੀ ਸਥਿਤੀ ‘ਤੇ ਟਿੱਪਣੀ ਕੀਤੀ ਹੈ, ਪਰ ਆਰਸੀਐਮਪੀ ਨੇ ਹਾਲ ਹੀ ਦੇ ਸਾਲਾਂ ਵਿੱਚ ਖਾਲਿਸਤਾਨ ਪੱਖੀ ਕਾਰਕੁਨਾਂ ਨੂੰ ਕਈ “duty to warn” ਨੋਟਿਸ ਜਾਰੀ ਕੀਤੇ ਹਨ।