BTV BROADCASTING

ਬਲੋਚਿਸਤਾਨ ‘ਚ 130 ਪਾਕਿਸਤਾਨੀ ਫੌਜੀਆਂ ਨੂੰ ਮਾਰਨ ਦਾ ਦਾਅਵਾ

ਬਲੋਚਿਸਤਾਨ ‘ਚ 130 ਪਾਕਿਸਤਾਨੀ ਫੌਜੀਆਂ ਨੂੰ ਮਾਰਨ ਦਾ ਦਾਅਵਾ

ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਬਲੋਚ ਲਿਬਰੇਸ਼ਨ ਆਰਮੀ (ਬੀਐਲਏ) ਨੇ 130 ਪਾਕਿਸਤਾਨੀ ਸੈਨਿਕਾਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਹਾਲਾਂਕਿ ਪਾਕਿਸਤਾਨੀ ਫੌਜ ਨੇ ਹੁਣ ਤੱਕ 14 ਜਵਾਨਾਂ ਦੇ ਮਾਰੇ ਜਾਣ ਦੀ ਗੱਲ ਮੰਨੀ ਹੈ।

ਬਲੋਚਿਸਤਾਨ ਪੋਸਟ ਮੁਤਾਬਕ ਬੀ.ਐੱਲ.ਏ ਨੇ ‘ਆਪ੍ਰੇਸ਼ਨ ਹੇਰੋਫ’ ਤਹਿਤ ਬਲੋਚਿਸਤਾਨ ‘ਚ 12 ਵੱਖ-ਵੱਖ ਥਾਵਾਂ ‘ਤੇ ਹਮਲੇ ਕੀਤੇ। ਬੀਐਲਏ ਨੇ ਐਤਵਾਰ ਦੇਰ ਰਾਤ ਹਮਲੇ ਸ਼ੁਰੂ ਕੀਤੇ ਅਤੇ ਪਾਕਿਸਤਾਨੀ ਫੌਜ ਦੇ ਕਈ ਕੈਂਪਾਂ ਅਤੇ ਪੁਲਿਸ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਈ ਹਾਈਵੇਅ ਵੀ ਜਾਮ ਕੀਤੇ।

ਬੀ.ਐਲ.ਏ. ਨੇ ਬਲੋਚਿਸਤਾਨ ‘ਤੇ ਕਬਜ਼ਾ ਕਰਨ ਲਈ ‘ਆਪ੍ਰੇਸ਼ਨ ਹੀਰੋਫ’ ਨੂੰ ਪਹਿਲਾ ਕਦਮ ਦੱਸਿਆ। ਬਲੋਚ ਸਮੂਹ ਨੇ ਇਸ ਆਪਰੇਸ਼ਨ ਨੂੰ ਬਲੋਚਿਸਤਾਨ ਦੀ ਆਜ਼ਾਦੀ ਲਈ ਮੀਲ ਪੱਥਰ ਦੱਸਿਆ ਹੈ।

ਬੀਐਲਏ ਦੇ ਬੁਲਾਰੇ ਜਿਆਂਦ ਬਲੋਚ ਨੇ ਕਿਹਾ ਕਿ ਇਹ ਅਪਰੇਸ਼ਨ ਹੇਰੋਫ਼ ਦਾ ਪਹਿਲਾ ਪੜਾਅ ਸੀ  ਉਸ ਨੇ ਇਸ ਦੇ ਸਫਲ ਹੋਣ ਦਾ ਦਾਅਵਾ ਕੀਤਾ। ਜਿਆਂਦ ਨੇ ਦੱਸਿਆ ਕਿ ਉਨ੍ਹਾਂ ਦੇ ਵੱਖ-ਵੱਖ ਦਸਤੇ ਦੇ 800 ਲੜਾਕਿਆਂ ਨੇ ਇਸ ਆਪਰੇਸ਼ਨ ‘ਚ ਹਿੱਸਾ ਲਿਆ ਸੀ।

ਉਨ੍ਹਾਂ ਦੇ ਲੜਾਕਿਆਂ ਨੇ ਬਲੋਚਿਸਤਾਨ ਵਿੱਚ ਮੌਜੂਦ ਪਾਕਿਸਤਾਨੀ ਫੌਜ ਦੀਆਂ ਕਈ ਚੌਕੀਆਂ ਅਤੇ ਕੈਂਪਾਂ ਨੂੰ ਤਬਾਹ ਕਰ ਦਿੱਤਾ।

ਉਸ ਨੇ ਦੱਸਿਆ ਕਿ ਫਿਦਾਇਨ ਲੜਾਕਿਆਂ ਦੀ ਉਸ ਦੀ ‘ਮਾਜੀਦ ਬ੍ਰਿਗੇਡ’ ਨੇ ਬਲੋਚਿਸਤਾਨ ਦੇ ਬੇਲਾ ਕੈਂਪ ‘ਤੇ 20 ਘੰਟਿਆਂ ਤੱਕ ਕਬਜ਼ਾ ਕਰ ਲਿਆ। ਇੱਥੇ ਪਾਕਿਸਤਾਨੀ ਫੌਜ ਦੇ 68 ਜਵਾਨ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ।

Related Articles

Leave a Reply