BTV BROADCASTING

ਯੂਕਰੇਨ ‘ਤੇ ਰੂਸੀ ਹਮਲੇ ‘ਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ

ਯੂਕਰੇਨ ‘ਤੇ ਰੂਸੀ ਹਮਲੇ ‘ਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ

ਰੂਸ ਨੇ ਸੋਮਵਾਰ ਨੂੰ ਯੂਕਰੇਨ ‘ਤੇ ਵੱਡਾ ਹਮਲਾ ਕੀਤਾ,ਜਿਸ ਵਿੱਚ ਰੂਸ ਨੇ 100 ਤੋਂ ਵੱਧ ਮਿਜ਼ਾਈਲਾਂ ਅਤੇ ਇੰਨੇ ਹੀ ਡਰੋਨ ਯੂਕਰੇਨ ਉੱਤੇ ਦਾਗੇ। ਜਾਣਕਾਰੀ ਮੁਤਾਬਕ ਇਸ ਹਮਲੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ, ਇੱਕ ਦਰਜਨ ਤੋਂ ਵੱਧ ਜ਼ਖ਼ਮੀ ਹੋਏ ਅਤੇ ਊਰਜਾ ਸਹੂਲਤਾਂ ਨੂੰ ਨੁਕਸਾਨ ਪਹੁੰਚਿਆ। ਇਹ ਹਮਲਾ ਅੱਧੀ ਰਾਤ ਦੇ ਆਸ-ਪਾਸ ਸ਼ੁਰੂ ਹੋਇਆ ਅਤੇ ਸਵੇਰ ਤੱਕ ਜਾਰੀ ਰਿਹਾ,ਜੋ ਕਿ ਹਫ਼ਤਿਆਂ ਵਿੱਚ ਰੂਸ ਦਾ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਯੂਕਰੇਨ ਦੇ ਹਵਾਈ ਰੱਖਿਆ ਵਿਭਾਗ ਨੇ ਦੱਸਿਆ ਕਿ ਮਿਜ਼ਾਈਲਾਂ ਅਤੇ ਡਰੋਨਾਂ ਨੇ ਯੂਕਰੇਨ ਦੇ ਪੂਰਬੀ, ਉੱਤਰੀ, ਦੱਖਣੀ ਅਤੇ ਮੱਧ ਖੇਤਰਾਂ ਨੂੰ ਨਿਸ਼ਾਨਾ ਬਣਾਇਆ। ਜਿਸ ਦੇ ਧਮਾਕਿਆਂ ਦੀ ਅਵਾਜ਼ ਕੀਵ ਵਿੱਚ ਸੁਣੀ ਗਈ ਜਿਥੇ ਪਾਣੀ ਅਤੇ ਬਿਜਲੀ ਦੀ ਸਪਲਾਈ ਵਿੱਚ ਵਿਘਨ ਪਿਆ। ਯੂਕਰੇਨ ਦੇ ਪ੍ਰਧਾਨ ਮੰਤਰੀ ਡੇਨਿਸ ਐਸਐਚਮਾਈਲ ਨੇ ਰਿਪੋਰਟ ਦਿੱਤੀ ਕਿ ਰੂਸ ਨੇ ਡਰੋਨ, ਕਰੂਜ਼ ਮਿਜ਼ਾਈਲਾਂ ਅਤੇ ਹਾਈਪਰਸੋਨਿਕ ਕਿੰਜ਼ਲ ਮਿਜ਼ਾਈਲਾਂ ਨਾਲ 15 ਯੂਕਰੇਨੀ ਖੇਤਰਾਂ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ ਰੂਸੀ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਹਮਲਿਆਂ ਨੇ ਯੂਕਰੇਨ ਦੇ ਫੌਜੀ-ਉਦਯੋਗਿਕ ਕੰਪਲੈਕਸ ਦਾ ਸਮਰਥਨ ਕਰਨ ਵਾਲੇ ਨਾਜ਼ੁਕ ਊਰਜਾ ਬੁਨਿਆਦੀ ਢਾਂਚੇ ਨੂੰ ਪ੍ਰਭਾਵਤ ਕੀਤਾ ਹੈ।

Related Articles

Leave a Reply