BTV BROADCASTING

Watch Live

ਸਿਕਾਮਸ ਪੁਲ ਹਾਦਸੇ ਵਿੱਚ ਪੰਜਾਬੀ ਟਰੱਕ ਡਰਾਈਵਰ ਰਮਿੰਦਰਜੀਤ ਸਿੰਘ ਦੀ ਹੋਈ ਪਛਾਣ

ਸਿਕਾਮਸ ਪੁਲ ਹਾਦਸੇ ਵਿੱਚ ਪੰਜਾਬੀ ਟਰੱਕ ਡਰਾਈਵਰ ਰਮਿੰਦਰਜੀਤ ਸਿੰਘ ਦੀ ਹੋਈ ਪਛਾਣ

ਇੱਕ ਹਾਦਸੇ ਵਿੱਚ ਮੌਜੂਦ ਟਰਾਂਸਪੋਰਟ ਟਰੱਕ ਦੇ ਡਰਾਈਵਰ ਦੀ ਪਛਾਣ ਕਰ ਲਈ ਗਈ ਹੈ ਜੋ ਸਿਕਾਮਸ, ਬੀ.ਸੀ. ਵਿੱਚ ਪੁਲ ਤੋਂ ਹੇਠਾਂ ਪਾਣੀ ਵਿੱਚ ਡਿੱਗ ਗਿਆ ਸੀ। 25 ਸਾਲਾ ਰਮਿੰਦਰਜੀਤ ਸਿੰਘ ਐਬਟਸਫੋਰਡ ਵਿੱਚ ਮਾਊਂਟੇਨ ਪੀਕ ਟਰਾਂਸਪੋਰਟ ਲਈ ਗੱਡੀ ਚਲਾ ਰਿਹਾ ਸੀ ਜਦੋਂ ਉਹ RW Bruhn Bridge guard rail ਰਾਹੀਂ ਹਾਦਸਾਗ੍ਰਸਤ ਹੋ ਗਿਆ। ਟਰਾਂਸਪੋਰਟ ਟਰੱਕ ਕੰਪਨੀ ਨੇ ਪੁਸ਼ਟੀ ਕੀਤੀ ਕਿ ਉਸਨੇ ਕੁਝ ਹਫ਼ਤੇ ਪਹਿਲਾਂ ਹੀ ਉੱਥੇ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਨਾਲ ਹੀ ਸਾਰੀਆਂ ਲੋੜੀਂਦੀਆਂ ਭਰਤੀ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ। ਉਹ ਕੈਨੇਡਾ ਅਤੇ ਅਮਰੀਕਾ ਵਿੱਚ ਕਰੀਬ ਦੋ ਸਾਲਾਂ ਤੋਂ ਟਰੱਕ ਡਰਾਈਵਰ ਸੀ। ਰਮਿੰਦਰਜੀਤ ਸਿੰਘ ਦੇ cousin ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਿੰਘ ਦੀ ਇੱਕ ਭੈਣ ਆਸਟ੍ਰੇਲੀਆ ਵਿੱਚ ਹੈ ਅਤੇ ਉਸਦੇ ਮਾਤਾ-ਪਿਤਾ ਭਾਰਤ ਵਿੱਚ ਹਨ। ਰਮਿੰਦਰਜੀਤ ਸਿੰਘ ਦੀ ਭੈਣ ਨੇ ਕਿਹਾ ਕਿ ਉਸਦਾ ਭਰਾ 2019 ਵਿੱਚ ਕੈਨੇਡਾ ਚਲਾ ਗਿਆ। ਉਸਨੇ ਉਸਨੂੰ ਇੱਕ ਬਹੁਤ ਹੀ ਦਿਆਲੂ ਵਿਅਕਤੀ ਦੱਸਿਆ ਜੋ ਕਿਸੇ ਵੀ ਲੋੜਵੰਦ ਦੀ ਮਦਦ ਕਰਦਾ ਸੀ ਅਤੇ ਕਿਹਾ ਕਿ ਉਹ ਬਹੁਤ ਧਾਰਮਿਕ ਅਤੇ ਸ਼ਰਧਾਲੂ ਸੀ। ਉਹਨਾਂ ਨੂੰ ਉਮੀਦ ਹੈ ਕਿ ਗਵਾਹ, ਜਾਣਕਾਰੀ ਜਾਂ ਡੈਸ਼ਕੈਮ ਵੀਡੀਓ ਦੇ ਨਾਲ ਅੱਗੇ ਆਉਣਗੇ ਤਾਂ ਜੋ ਉਹਨਾਂ ਦੀ ਇਹ ਸਮਝਣ ਵਿੱਚ ਮਦਦ ਕੀਤੀ ਜਾ ਸਕੇ ਕਿ ਆਖਰ ਇਹ ਹਾਦਸਾ ਹੋਇਆ ਕਿਵੇਂ ਤਾਂ ਕਿ ਪਰਿਵਾਰ ਨੂੰ ਇੱਕ ਕਲੋਜ਼ਰ ਮਿਲ ਸਕੇ। ਜਾਣਕਾਰੀ ਮੁਤਾਬਕ ਇਸ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਅਤੇ ਆਰਸੀਐਮਪੀ ਨੇ ਵੀ ਫਿਲਹਾਲ ਕੋਈ ਵੇਰਵੇ ਜਾਰੀ ਨਹੀਂ ਕੀਤੇ ਹਨ।

Related Articles

Leave a Reply