ਕੈਨੇਡਾ ਦੀ ਫੈਡਰਲ ਸਰਕਾਰ ਕੁਝ ਸੈਕਟਰਾਂ ਨੂੰ ਛੱਡ ਕੇ, ਕੈਨੇਡਾ ਵਿੱਚ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਸੀਮਤ ਕਰਨ ਲਈ ਅੱਗੇ ਵਧ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹੈਲੀਫੈਕਸ ਵਿੱਚ ਇਸ ਫੈਸਲਾ ਦਾ ਐਲਾਨ ਕੀਤਾ, ਜਿੱਥੇ ਲਿਬਰਲ ਮੰਤਰੀ ਮੰਡਲ, ਗਰਮੀਆਂ ਵਿੱਚ ਵਾਪਸੀ ਲਈ, ਮੀਟਿੰਗ ਕਰ ਰਿਹਾ ਹੈ। ਇਸ ਬਾਰੇ ਐਲਾਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਸਿਹਤ ਸੰਭਾਲ, ਉਸਾਰੀ ਅਤੇ ਭੋਜਨ ਸੁਰੱਖਿਆ ਵਰਗੇ ਕੁਝ ਉਦਯੋਗਾਂ ਵਿੱਚ ਅਪਵਾਦਾਂ ਦੇ ਨਾਲ ਕੈਨੇਡਾ ਵਿੱਚ ਘੱਟ ਤਨਖਾਹ ਵਾਲੇ, ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਘਟਾਉਣ ਲਈ ਨਿਯਮਾਂ ਨੂੰ ਸਖਤ ਕਰ ਰਹੇ ਹਾਂ ਅਤੇ ਯੋਗਤਾ ਨੂੰ ਸੀਮਤ ਕਰ ਰਹੇ ਹਾਂ। ਦੱਸਦਈਏ ਕਿ ਅਗਲੇ ਮਹੀਨੇ ਦੀ 26 ਸਤੰਬਰ ਤੋਂ, ਸਰਕਾਰ ਛੇ ਫੀਸਦੀ ਜਾਂ ਇਸ ਤੋਂ ਵੱਧ ਦੀ ਬੇਰੁਜ਼ਗਾਰੀ ਦਰ ਵਾਲੇ ਖੇਤਰਾਂ ਵਿੱਚ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀਆਂ ਅਰਜ਼ੀਆਂ ਨੂੰ ਰੱਦ ਕਰ ਦੇਵੇਗੀ। ਅਤੇ ਰੁਜ਼ਗਾਰਦਾਤਾਵਾਂ ਲਈ, ਅਸਥਾਈ ਵਿਦੇਸ਼ੀ ਕਰਮਚਾਰੀ (ਟੀਐਫਡਬਲਯੂ) ਪ੍ਰੋਗਰਾਮ ਦੀ ਘੱਟ ਤਨਖਾਹ ਵਾਲੀ ਧਾਰਾ ਤੋਂ ਆਉਣ ਵਾਲੇ ਕਰਮਚਾਰੀਆਂ ਦੀ 10 ਫੀਸਦੀ ਦੀ ਸੀਮਾ ਹੋਵੇਗੀ। Employment and Social Development Canada ਦੇ ਅਨੁਸਾਰ, ਰੁਜ਼ਗਾਰ ਦੀ ਵੱਧ ਤੋਂ ਵੱਧ ਮਿਆਦ ਨੂੰ ਦੋ ਸਾਲ ਤੋਂ ਘਟਾ ਕੇ ਇੱਕ ਸਾਲ ਕਰ ਦਿੱਤਾ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਸਰਕਾਰ ਦਾ ਇਹ ਫੈਸਲਾ ਕਬੇਕ ਦੇ ਪਿਛਲੇ ਹਫਤੇ, ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀਆਂ ਆਪਣੀਆਂ ਸੀਮਾਵਾਂ ਦੇ ਐਲਾਨ ਕੀਤੇ ਜਾਣ ਤੋਂ ਬਾਅਦ ਆਇਆ ਹੈ ਜਿਥੇ ਮਾਂਟਰੀਅਲ ਵਿੱਚ temporary foreign workers ਤੇ ਛੇ ਮਹੀਨਿਆਂ ਦਾ ਫ੍ਰੀਜ਼ ਅਗਲੇ ਮਹੀਨੇ ਲਾਗੂ ਹੋਵੇਗਾ।