BTV BROADCASTING

Watch Live

ਸੁਨੀਲ ਸ਼ੈਟੀ ਨੇ ‘ਹੰਟਰ’ ਦੇ ਦੂਜੇ ਸੀਜ਼ਨ ਦੀ ਸ਼ੂਟਿੰਗ ਸ਼ੁਰੂ ਕੀਤੀ

ਸੁਨੀਲ ਸ਼ੈਟੀ ਨੇ ‘ਹੰਟਰ’ ਦੇ ਦੂਜੇ ਸੀਜ਼ਨ ਦੀ ਸ਼ੂਟਿੰਗ ਸ਼ੁਰੂ ਕੀਤੀ

ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਐਕਸ਼ਨ ਥ੍ਰਿਲਰ ਸੀਰੀਜ਼ ‘ਹੰਟਰ’ ਦੇ ਦੂਜੇ ਸੀਜ਼ਨ ਨਾਲ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਹਾਲ ਹੀ ‘ਚ ਅਭਿਨੇਤਾ ਨੇ ਸ਼ੂਟ ਦੀ ਇਕ ਝਲਕ ਸਾਂਝੀ ਕੀਤੀ, ਜਿਸ ਨੂੰ ਦੇਖ ਕੇ ਦਰਸ਼ਕ ਕਾਫੀ ਉਤਸ਼ਾਹਿਤ ਹਨ। ਸੁਨੀਲ ਸ਼ੈੱਟੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਨਿਰਦੇਸ਼ਕ ਪ੍ਰਿੰਸ ਧੀਮਾਨ ਦੀ ਪੋਸਟ ਨੂੰ ਦੁਬਾਰਾ ਸ਼ੇਅਰ ਕੀਤਾ ਹੈ। ਇਸ ‘ਚ ਲੜੀਵਾਰ ‘ਹੰਟਰ’ ਦਾ ਕਲੈਪਬੋਰਡ ਨਜ਼ਰ ਆ ਰਿਹਾ ਹੈ। ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ‘ਮੈਂ ਇਹ ਕਹਾਣੀ ਕਿੱਥੇ ਦੱਸਾਂ।’

ਐਕਸ਼ਨ ਥ੍ਰਿਲਰ ਦੇ ਪਹਿਲੇ ਸੀਜ਼ਨ ‘ਚ ਸੁਨੀਲ ਨੂੰ ‘ਹੰਟਰ’ ‘ਚ ACP ਦੀ ਮੁੱਖ ਭੂਮਿਕਾ ‘ਚ ਦੇਖਿਆ ਗਿਆ ਸੀ। ਇਸ ਵਿੱਚ ਈਸ਼ਾ ਦਿਓਲ, ਰਾਹੁਲ ਦੇਵ, ਬਰਖਾ ਬਿਸ਼ਟ, ਮਿਹਿਰ ਆਹੂਜਾ, ਟੀਨਾ ਸਿੰਘ, ਚਾਹਤ ਤੇਜਵਾਨੀ, ਕਰਨਵੀਰ ਸ਼ਰਮਾ, ਸਿਧਾਰਥ ਖੇਰ, ਗਾਰਗੀ ਸਾਵੰਤ ਅਤੇ ਪਵਨ ਚੋਪੜਾ ਮੁੱਖ ਭੂਮਿਕਾਵਾਂ ਵਿੱਚ ਹਨ। ਅਭਿਨੇਤਾ ਨੇ ‘ਹੰਟਰ’ ਨਾਲ OTT ਦੀ ਦੁਨੀਆ ‘ਚ ਪ੍ਰਵੇਸ਼ ਕੀਤਾ। ਇਸ ਸੀਰੀਜ਼ ‘ਚ ਸੁਨੀਲ ਸ਼ੈੱਟੀ ਦੇ ਦਮਦਾਰ ਅੰਦਾਜ਼ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ।

Related Articles

Leave a Reply