ਪੰਜਾਬੀ ਦੇ ਨਾਮਵਰ ਲੇਖਕ ਤੇ ਪੱਤਰਕਾਰ ਬਲਬੀਰ ਸਿੰਘ ਮੋਮੀ ਦਾ ਬੀਤੇ ਦਿਨ 21 ਅਗਸਤ ਨੂੰ ਟੋਰਾਂਟੋ (ਕੈਨੇਡਾ) ਵਿੱਚ ਦੇਹਾਂਤ ਹੋ ਗਿਆ। ਉਹ 89 ਸਾਲ ਦੇ ਸਨ।
ਲਬੀਰ ਸਿੰਘ ਮੋਮੀ ਇੱਕ ਜਨੂੰਨੀ, ਅਡੋਲ ਭਾਵਨਾ, ਸ਼ੇਰ ਦਿਲ ਵਾਲੇ ਇੱਕ ਸੱਚੇ ਮਨੁੱਖਤਾਵਾਦੀ ਇਨਸਾਨ ਸਨ। ਪੰਜਾਬੀਅਤ ਲਈ ਉਸ ਦੀਆਂ ਪ੍ਰਾਪਤੀਆਂ ਵਿਸ਼ਾਲ ਅਤੇ ਵਿਭਿੰਨ ਸਨ। ਉਹ ਪੰਜਾਬੀ ਸੱਭਿਆਚਾਰਕ ਵਿਰਾਸਤ ਦੀ ਇੱਕ ਸੰਸਥਾ ਸਨ। ਉਹ ਸੁਤੰਤਰ ਲੇਖਕ, ਪੱਤਰਕਾਰ ਅਤੇ ਅਨੁਵਾਦਕ ਸਨ, ਜਿਨ੍ਹਾਂ ਨੇ ਸਾਹਿਤ ਵਿੱਚ 30 ਕਿਤਾਬਾਂ ਲਿਖੀਆਂ ਹਨ। ਉਹ 1947 ਦੀ ਦੇਸ਼ ਵੰਡ ਦੇ ਗਵਾਹ ਸਨ। ੲਦੋ ਭਾਗਾਂ ਵਿੱਚ ਪ੍ਕਾਸ਼ਿਤ ਉਨ੍ਹਾਂ ਦੀ ਸਵੈਜੀਵਨੀ “ਕਿਹੋ ਜਿਹਾ ਸੀ ਜੀਵਨ” ਵਿਸ਼ੇਸ਼ ਤੌਰ ‘ਤੇ ਪੜ੍ਹਨਯੋਗ ਹੈ। ਉਸ ਦੇ ਯੋਗਦਾਨ ਨੂੰ ਪਾਕਿਸਤਾਨ ਵਿੱਚ ਵੱਕਾਰੀ ਸਈਅਦ ਵਾਰਿਸ ਸ਼ਾਹ ਅਵਾਰਡ ਸਮੇਤ ਕਈ ਸਨਮਾਨਾਂ ਨਾਲ ਮਾਨਤਾ ਦਿੱਤੀ ਗਈ।
20 ਨਵੰਬਰ, 1935 ਨੂੰ ਨਵਾਂ ਪਿੰਡ, ਚੱਕ ਨੰਬਰ 78, ਜ਼ਿਲ੍ਹਾ ਸੇਖੂਪੁਰਾ (ਪਾਕਿਸਤਾਨ) ਵਿੱਚ ਜਨਮੇ ਬਲਬੀਰ ਸਿੰਘ ਮੋਮੀ ਦੀ ਜ਼ਿੰਦਗੀ ਕਮਾਲ ਦੀ ਸੀ ਜੋ ਦੂਜਿਆਂ ਨੂੰ ਉੱਚਾ ਚੁੱਕਣ, ਗਿਆਨ ਦਾ ਪਿੱਛਾ ਕਰਨ ਅਤੇ ਆਪਣੇ ਪਰਿਵਾਰ ਅਤੇ ਭਾਈਚਾਰੇ ਦਾ ਅਟੁੱਟ ਸਮਰਥਨ ਕਰਨ ਲਈ ਸਮਰਪਿਤ ਰਹੇ ਹਨ।