BTV BROADCASTING

ਹਿਮਾਚਲ ‘ਚ ਬੱਦਲ ਫਟਣ, floods ਤੇ landslides ਕਾਰਨ 31 ਲੋਕਾਂ ਦੀ ਮੌਤ

ਹਿਮਾਚਲ ‘ਚ ਬੱਦਲ ਫਟਣ, floods ਤੇ landslides ਕਾਰਨ 31 ਲੋਕਾਂ ਦੀ ਮੌਤ

ਹਿਮਾਚਲ ਪ੍ਰਦੇਸ਼ (Himachal) ਵਿੱਚ ਚੱਲ ਰਹੇ ਮਾਨਸੂਨ ਸੀਜ਼ਨ ਦੌਰਾਨ 27 ਜੂਨ ਤੋਂ 16 ਅਗਸਤ ਦਰਮਿਆਨ ਬੱਦਲ ਫਟਣ (Cloudburst causes havoc )ਅਤੇ ਹੜ੍ਹਾਂ (cloudburst and flash floods) ਦੀਆਂ 51 ਘਟਨਾਵਾਂ ਵਿੱਚ 31 ਲੋਕਾਂ ਦੀ ਮੌਤ (people killed) ਹੋ ਗਈ। ਇਹ ਜਾਣਕਾਰੀ ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਨੇ ਦਿੱਤੀ।

ਰਾਜ ਦੇ ਐਮਰਜੈਂਸੀ ਆਪ੍ਰੇਸ਼ਨ ਕੇਂਦਰ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ (Himachal Pradesh) ਵਿੱਚ 27 ਜੂਨ ਤੋਂ 16 ਅਗਸਤ ਦਰਮਿਆਨ ਬੱਦਲ ਫਟਣ ਅਤੇ ਹੜ੍ਹਾਂ ਦੀਆਂ 51 ਘਟਨਾਵਾਂ ਵਿੱਚ 31 ਲੋਕਾਂ ਦੀ ਮੌਤ ਹੋ ਗਈ ਅਤੇ 33 ਲਾਪਤਾ ਹੋ ਗਏ।

ਐਤਵਾਰ ਸਵੇਰੇ 95 ਸੜਕਾਂ ਬੰਦ ਰਹੀਆਂ

ਹਾਲਾਂਕਿ, ਕਈ ਜ਼ਿਲ੍ਹਿਆਂ ਦੇ ਵਸਨੀਕਾਂ ਨੇ ਦਾਅਵਾ ਕੀਤਾ ਹੈ ਕਿ ਬੱਦਲ ਫਟਣ, ਅਚਾਨਕ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਦੀ ਗਿਣਤੀ ਸਰਕਾਰੀ ਗਿਣਤੀ ਤੋਂ ਕਿਤੇ ਵੱਧ ਹੈ। ਇਸ ਦੌਰਾਨ, ਰਾਜ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਜਾਰੀ ਰਹੀ ਅਤੇ ਐਤਵਾਰ ਸਵੇਰੇ 95 ਸੜਕਾਂ ਬੰਦ ਕਰ ਦਿੱਤੀਆਂ ਗਈਆਂ, ਰਾਜ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਕਿਹਾ।

ਇਸ ਸਬੰਧੀ ਦੱਸਿਆ ਗਿਆ ਕਿ ਕੁੱਲੂ ਵਿੱਚ 33, ਮੰਡੀ ਅਤੇ ਸ਼ਿਮਲਾ ਵਿੱਚ 23-23, ਕਾਂਗੜਾ ਵਿੱਚ 10, ਚੰਬਾ ਅਤੇ ਕਿਨੌਰ ਵਿੱਚ ਦੋ-ਦੋ ਅਤੇ ਹਮੀਰਪੁਰ ਅਤੇ ਊਨਾ ਵਿੱਚ ਇੱਕ-ਇੱਕ ਸੜਕ ਬੰਦ ਹੈ। ਜਾਣਕਾਰੀ ਅਨੁਸਾਰ ਇੱਥੇ 47 ਬਿਜਲੀ ਅਤੇ 35 ਜਲ ਸਪਲਾਈ ਸਕੀਮਾਂ ਵੀ ਪ੍ਰਭਾਵਿਤ ਹੋਈਆਂ ਹਨ।

1140 ਕਰੋੜ ਦਾ ਨੁਕਸਾਨ

ਅਧਿਕਾਰੀਆਂ ਮੁਤਾਬਕ ਹਿਮਾਚਲ ਪ੍ਰਦੇਸ਼ ਨੂੰ ਹੁਣ ਤੱਕ 1,140 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ‘ਚ ਸਭ ਤੋਂ ਜ਼ਿਆਦਾ ਨੁਕਸਾਨ ਸੜਕੀ ਢਾਂਚੇ ਨੂੰ ਹੋਇਆ ਹੈ।

ਲੋਕ ਨਿਰਮਾਣ ਵਿਭਾਗ ਨੂੰ 502 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਇਸ ਤੋਂ ਬਾਅਦ ਜਲ ਸ਼ਕਤੀ ਵਿਭਾਗ (469 ਕਰੋੜ ਰੁਪਏ) ਅਤੇ ਬਾਗਬਾਨੀ ਵਿਭਾਗ (139 ਕਰੋੜ ਰੁਪਏ) ਦਾ ਨੁਕਸਾਨ ਹੋਇਆ ਹੈ। ਸਥਾਨਕ ਮੌਸਮ ਵਿਭਾਗ ਨੇ 21 ਅਗਸਤ ਤੱਕ ਸੂਬੇ ਦੀਆਂ ਵੱਖ-ਵੱਖ ਥਾਵਾਂ ‘ਤੇ ਭਾਰੀ ਮੀਂਹ ਲਈ ‘ਯੈਲੋ’ ਅਲਰਟ ਜਾਰੀ ਕੀਤਾ ਹੈ।

Related Articles

Leave a Reply