BTV BROADCASTING

Watch Live

Ontario ਦੇ 2 ਵਿਅਕਤੀ Mexico ‘ਚ Taxi Drivers ਦੇ Scam ਦਾ ਹੋਏ ਸ਼ਿਕਾਰ

Ontario ਦੇ 2 ਵਿਅਕਤੀ Mexico ‘ਚ Taxi Drivers ਦੇ Scam ਦਾ ਹੋਏ ਸ਼ਿਕਾਰ

ਓਨਟਾਰੀਓ ਦੇ ਦੋ ਆਦਮੀ ਹਾਲ ਹੀ ਵਿੱਚ ਮੈਕਸੀਕੋ ਵਿੱਚ ਛੁੱਟੀਆਂ ਮਨਾਉਣ ਗਏ ਸੀ ਜਿਥੇ ਉਹ ਇੱਕ ਟੈਕਸੀ ਘੁਟਾਲੇ ਵਿੱਚ ਹਜ਼ਾਰਾ ਡਾਲਰ ਗੁਆ ਬੈਠੇ। ਇੱਕ ਮਾਈਕਲ ਐਟਰਡ ਨਾਂ ਦੇ ਵਿਅਕਤੀ ਤੋਂ 3000 ਡਾਲਰ ਤੋਂ ਵੱਧ ਦਾ ਕਿਰਾਇਆ ਚਾਰਜ ਕੀਤਾ ਗਿਆ ਜਦੋਂ ਉਸ ਨੂੰ ਇਹ ਦੱਸਿਆ ਗਿਆ ਕਿ ਉਹ ਗਲਤ ਏਅਰਪੋਰਟ ਟਰਮੀਨਲ ਤੇ ਹੈ ਅਤੇ ਉਸ ਨੇ ਦੂਜੇ ਪਾਸੇ ਜਾਣ ਲਈ ਇੱਕ ਛੋਟੀ ਸ਼ੱਟਲ ਰਾਈਡ ਲਈ। ਘੁਟਾਲਾ ਉਦੋਂ ਹੋਇਆ ਜਦੋਂ ਡ੍ਰਾਈਵਰ ਨੇ ਕ੍ਰੈਡਿਟ ਕਾਰਡ ਤੋਂ ਭੁਗਤਾਨ ਕਰਨ ਦੀ ਮੰਗ ਕੀਤੀ ਇਹ ਦਾਅਵਾ ਕਰਦੇ ਹੋਏ ਕਿ ਕਾਰਡ ਤੋਂ ਪੇਮੈਂਟ ਨਹੀਂ ਹੋਈ ਅਤੇ ਬਾਅਦ ਵਿੱਚ ਕੈਸ਼ ACCEPT ਕਰ ਲਿਆ। ਪਰ ਉਦੋਂ ਤੱਕ ਐਟਰਡ ਸਕੈਮ ਦਾ ਸ਼ਿਕਾਰ ਹੋ ਚੁੱਕਾ ਸੀ ਕਿਉਂਕਿ ਉਸ ਦੇ ਕਾਰਡ ਚੋਂ ਪਹਿਲਾਂ ਹੀ ਕਈ ਡਾਲਰਾਂ ਦਾ ਭੁਗਤਾਨ ਹੋ ਚੁੱਕਿਆ ਸੀ। ਇਸੇ ਤਰ੍ਹਾਂ, ਟੋਰਾਂਟੋ ਤੋਂ ਗਲੇਨ ਈਗਨ ਨੂੰ ਮੈਕਸੀਕੋ ਸਿਟੀ ਵਿੱਚ ਟੈਕਸੀ ਦੀ ਸਵਾਰੀ ਲਈ $2,300 ਦਾ ਖਰਚਾ ਲਿਆ ਗਿਆ ਸੀ ਜਿਸਦੀ ਕੀਮਤ ਸਿਰਫ $15 ਹੋਣੀ ਚਾਹੀਦੀ ਸੀ। ਡਰਾਈਵਰ ਨੇ ਇਹੀ ਤਰਕੀਬ ਵਰਤੀ, ਕ੍ਰੈਡਿਟ ਕਾਰਡ ਦੁਆਰਾ ਭੁਗਤਾਨ ਦੀ ਮੰਗ ਕੀਤੀ, ਦਾਅਵਾ ਕੀਤਾ ਕਿ ਇਹ ਨਹੀਂ ਹੋਇਆ, ਅਤੇ ਫਿਰ ਨਕਦ ਸਵੀਕਾਰ ਕਰ ਲਿਆ। ਦੋਵੇਂ ਆਦਮੀ ਸ਼ੁਰੂ ਵਿੱਚ ਆਪਣੇ ਬੈਂਕਾਂ ਤੋਂ ਰਿਫੰਡ ਲੈਣ ਲਈ ਸੰਘਰਸ਼ ਕਰ ਰਹੇ ਸੀ। ਜਿਥੇ ਬੈਂਕਾਂ ਨੇ ਰਿਫੰਡ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਪਰ ਆਪਣੇ ਬੈਂਕਾਂ ਨਾਲ ਲਗਾਤਾਰ ਸੰਪਰਕ ਕਰਨ ਅਤੇ ਸ਼ੁਰੂਆਤੀ ਇਨਕਾਰਾਂ ਦਾ ਸਾਹਮਣਾ ਕਰਨ ਤੋਂ ਬਾਅਦ, ਦੋਵਾਂ ਆਦਮੀਆਂ ਨੂੰ ਆਖਰਕਾਰ ਪੂਰਾ ਰਿਫੰਡ ਮਿਲਿਆ।  ਇਸ ਦੌਰਾਨ RBC, ਉਹਨਾਂ ਦੇ ਬੈਂਕ, ਨੇ ਕਿਹਾ ਕਿ ਉਹ ਧੋਖਾਧੜੀ ਦੇ ਮਾਮਲਿਆਂ ਦੀ ਵਿਅਕਤੀਗਤ ਤੌਰ ‘ਤੇ ਸਮੀਖਿਆ ਕਰਦਾ ਹੈ ਅਤੇ ਗਾਹਕਾਂ ਨੂੰ ਵਿਦੇਸ਼ਾਂ ਵਿੱਚ ਪੈਸੇ ਦਾ ਭੁਗਤਾਨ ਜਾਂ ਟ੍ਰਾਂਸਫਰ ਕਰਨ ਵੇਲੇ ਸਾਵਧਾਨ ਰਹਿਣ ਦੀ ਸਲਾਹ ਦਿੰਦਾ ਹੈ। ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਤਰ੍ਹਾਂ ਦੇ ਘੁਟਾਲਿਆਂ ਦੇ ਸ਼ਿਕਾਰ ਹੋਣ ਤੋਂ ਬਚਣ ਲਈ, ਸਿਰਫ਼ ਹੋਟਲਾਂ ਜਾਂ ਟੂਰ ਕੰਪਨੀਆਂ ਵਰਗੇ ਭਰੋਸੇਯੋਗ ਸਰੋਤਾਂ ਰਾਹੀਂ ਬੁੱਕ ਕੀਤੀਆਂ ਲਾਇਸੰਸਸ਼ੁਦਾ ਟੈਕਸੀਆਂ ਜਾਂ ਸ਼ਟਲਾਂ ਦੀ ਵਰਤੋਂ ਕਰਨਾ ਹੀ ਫਾਇਦੇਮੰਦ ਹੈ। ਜਿਨ੍ਹਾਂ ਤੋਂ Payment options ਅਤੇ total cost ਬਾਰੇ ਹਮੇਸ਼ਾਂ ਪਹਿਲਾਂ ਤੋਂ ਹੀ ਜਾਣਕਾਰੀ ਲੈ ਲੈਣੀ ਚਾਹੀਦੀ ਹੈ।

Related Articles

Leave a Reply