ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਆਜ਼ਾਦੀ ਦਿਹਾੜੇ ‘ਤੇ ਝੰਡਾ ਨਾ ਲਹਿਰਾਉਣ ‘ਤੇ ਵੱਖ-ਵੱਖ ਮਾਧਿਅਮਾਂ ਤੋਂ ਧਮਕੀਆਂ ਮਿਲ ਰਹੀਆਂ ਹਨ। ਪਿਛਲੇ ਮੰਗਲਵਾਰ ਗਗਰੇਟ ਦੇ ਵਿਧਾਇਕ ਰਾਕੇਸ਼ ਕਾਲੀਆ ਨੂੰ ਧਮਕੀ ਭਰਿਆ ਫੋਨ ਆਇਆ ਸੀ। ਫੋਨ ਕਰਨ ਵਾਲੇ ਨੇ ਸਿੱਖ ਫਾਰ ਜਸਟਿਸ ਸੰਸਥਾ ਦੇ ਮੁਖੀ ਦੇ ਤੌਰ ‘ਤੇ ਧਮਕੀ ਦਿੱਤੀ ਸੀ ਕਿ ਜੇਕਰ ਮੁੱਖ ਮੰਤਰੀ ਨੇ 15 ਅਗਸਤ ਨੂੰ ਸਾਡੇ ਖਾਲਿਸਤਾਨੀ ਇਲਾਕੇ ਡੇਹਰਾ ਦੇ ਡੋਗਰਾ ਮੈਦਾਨ ‘ਤੇ ਤਿਰੰਗਾ ਲਹਿਰਾਇਆ ਤਾਂ ਉਹ ਉਥੋਂ ਦੇ ਸਾਰੇ ਭਾਰਤੀਆਂ ਨੂੰ ਬੰਬ ਨਾਲ ਉਡਾ ਦੇਣਗੇ।
ਹੁਣ ਮਨਾਲੀ ਦੇ ਵਿਧਾਇਕ ਭੁਵਨੇਸ਼ਵਰ ਗੌੜ ਦਾ ਵੀ ਇੱਕ ਫੋਨ ਆਇਆ ਹੈ, ਜਿਸ ਵਿੱਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਭੁਵਨੇਸ਼ਵਰ ਗੌੜ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਰਿਕਾਰਡਡ ਕਾਲ ਆਈ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਹਿਮਾਚਲ ਦੇ ਮੁੱਖ ਮੰਤਰੀ ਨੂੰ ਮਾਰ ਦਿੱਤਾ ਜਾਵੇ ਅਤੇ ਹਿਮਾਚਲ ਨੂੰ ਖਾਲਿਸਤਾਨ ਦਾ ਹਿੱਸਾ ਬਣਾਇਆ ਜਾਵੇ। ਉਸ ਨੇ ਇਸ ਸਬੰਧੀ ਪੁਤਲੀਕੁਹਾਲ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਹੈ।