1997 ‘ਚ ਰਿਲੀਜ਼ ਹੋਈ ਮਲਟੀਸਟਾਰਰ ਫਿਲਮ ਬਾਰਡਰ ਕਾਫੀ ਹਿੱਟ ਰਹੀ ਸੀ, ਇਸ ਦੀ ਸੀਕਵਲ ਫਿਲਮ ਬਾਰਡਰ 2 ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਫਿਲਮ ‘ਚ ਸੰਨੀ ਦਿਓਲ ਦੇ ਨਾਲ ਆਯੁਸ਼ਮਾਨ ਖੁਰਾਨਾ ਦੇ ਹੋਣ ਦੀਆਂ ਖਬਰਾਂ ਆ ਰਹੀਆਂ ਸਨ ਪਰ ਤਾਜ਼ਾ ਖਬਰਾਂ ਮੁਤਾਬਕ ਆਯੁਸ਼ਮਾਨ ਖੁਰਾਨਾ ਨੇ ਫਿਲਮ ਛੱਡਣ ਦਾ ਫੈਸਲਾ ਕਰ ਲਿਆ ਹੈ।
ਮਿਡ-ਡੇਅ ਦੀ ਤਾਜ਼ਾ ਰਿਪੋਰਟ ਮੁਤਾਬਕ ਆਯੁਸ਼ਮਾਨ ਖੁਰਾਨਾ ਹੁਣ ਸੰਨੀ ਦਿਓਲ ਨਾਲ ਬਾਰਡਰ 2 ਵਿੱਚ ਕੰਮ ਨਹੀਂ ਕਰਨਾ ਚਾਹੁੰਦੇ ਹਨ। ਫਿਲਮ ‘ਚ ਆਯੁਸ਼ਮਾਨ ਖੁਰਾਨਾ ਨੂੰ ਫੌਜ ਦੇ ਸਿਪਾਹੀ ਦਾ ਰੋਲ ਦਿੱਤਾ ਗਿਆ ਸੀ। ਆਯੁਸ਼ਮਾਨ ਖੁਰਾਨਾ ਅਤੇ ਬਾਰਡਰ 2 ਦੇ ਨਿਰਮਾਤਾ ਇਸ ਸਹਿਯੋਗ ਤੋਂ ਬਹੁਤ ਖੁਸ਼ ਸਨ। ਹਾਲਾਂਕਿ, ਸਮੇਂ ਦੇ ਨਾਲ, ਆਯੁਸ਼ਮਾਨ ਖੁਰਾਨਾ ਨੂੰ ਸੰਨੀ ਦਿਓਲ ਨਾਲ ਸਹਾਇਕ ਭੂਮਿਕਾ ਨਿਭਾਉਣ ਬਾਰੇ ਸ਼ੱਕ ਹੋਣ ਲੱਗਾ। ਇਹੀ ਵਜ੍ਹਾ ਹੈ ਕਿ ਉਨ੍ਹਾਂ ਨੇ ਫਿਲਮ ਛੱਡਣ ਦਾ ਫੈਸਲਾ ਕੀਤਾ ਹੈ।
ਦਿਲਜੀਤ ਦੋਸਾਂਝ ਦੀ ਫਿਲਮ ‘ਚ ਐਂਟਰੀ ਹੋ ਸਕਦੀ ਹੈ
ਖਬਰਾਂ ਇਹ ਵੀ ਹਨ ਕਿ ਆਯੁਸ਼ਮਾਨ ਖੁਰਾਨਾ ਦੇ ਫਿਲਮ ਤੋਂ ਹਟਣ ਤੋਂ ਬਾਅਦ ਹੁਣ ਉਨ੍ਹਾਂ ਦੀ ਜਗ੍ਹਾ ਦਿਲਜੀਤ ਦੋਸਾਂਝ ਨੂੰ ਦਿੱਤੀ ਜਾ ਸਕਦੀ ਹੈ। ਦਿਲਜੀਤ ਦੋਸਾਂਝ ਨੂੰ ਫ਼ਿਲਮ ਦੇ ਨਿਰਮਾਤਾਵਾਂ ਵੱਲੋਂ ਇੱਕ ਪੇਸ਼ਕਸ਼ ਮਿਲੀ ਹੈ।
ਅਭਿਨੇਤਾ ਸੰਨੀ ਦਿਓਲ ਨੇ ਫਿਲਮ ਬਾਰਡਰ ਦੀ 27ਵੀਂ ਵਰ੍ਹੇਗੰਢ ‘ਤੇ ਜੂਨ 2024 ਵਿੱਚ ਬਾਰਡਰ 2 ਦਾ ਐਲਾਨ ਕੀਤਾ ਸੀ। ਪੋਸਟ ‘ਚ ਉਨ੍ਹਾਂ ਲਿਖਿਆ, ਇਕ ਸਿਪਾਹੀ ਆਪਣਾ 27 ਸਾਲ ਪੁਰਾਣਾ ਵਾਅਦਾ ਪੂਰਾ ਕਰਨ ਲਈ ਫਿਰ ਆ ਰਿਹਾ ਹੈ। ਭਾਰਤ ਦੀ ਸਭ ਤੋਂ ਵੱਡੀ ਜੰਗੀ ਫਿਲਮ ਬਾਰਡਰ 2।