BTV BROADCASTING

Surrey, B.C.: ਅੱਗ ਲੱਗਣ ਤੋਂ ਬਾਅਦ ਠੀਕ ਹੋ ਰਿਹਾ ਕਾਰੋਬਾਰੀ, ਸ਼ੱਕੀ ਅਜੇ ਫਰਾਰ!

Surrey, B.C.: ਅੱਗ ਲੱਗਣ ਤੋਂ ਬਾਅਦ ਠੀਕ ਹੋ ਰਿਹਾ ਕਾਰੋਬਾਰੀ, ਸ਼ੱਕੀ ਅਜੇ ਫਰਾਰ!

ਸਰੀ ਵਿੱਚ ਵਪਾਰੀ ‘ਤੇ ਐਕਸੀਲਰੈਂਟ ਨੂੰ ਸੁੱਟਣ ਅਤੇ ਫਿਰ ਉਸ ਨੂੰ ਅੱਗ ਲਾਉਣ ਵਾਲਾ ਸ਼ੱਕੀ ਵਿਅਕਤੀ ਸ਼ੁੱਕਰਵਾਰ ਤੋਂ ਫਰਾਰ ਦੱਸਿਆ ਜਾ ਰਿਹਾ ਹੈ। RCMP ਦਾ ਦੋਸ਼ ਹੈ ਕਿ ਸਰੀ ਸੈਂਟਰਲ ਸਟੇਸ਼ਨ ਨੇੜੇ SNS ਕਰੰਸੀ ਐਕਸਚੇਂਜ ‘ਤੇ ਪਰੇਸ਼ਾਨ ਕਰਨ ਵਾਲੇ ਹਮਲੇ ਦੇ ਸ਼ੱਕੀ, ਇੱਕ ਚੋਰੀ ਕੀਤੀ ਚਿੱਟੇ ਮਿੰਨੀ ਕੂਪਰ ਵਿੱਚ ਫਰਾਰ ਹੋ ਗਿਆ, ਜਿਸ ਨੂੰ ਬਾਅਦ ਵਿੱਚ ਬਰਾਮਦ ਕਰ ਲਿਆ ਗਿਆ ਹੈ। ਇਸ ਦੌਰਾਨ ਮਾਮਲੇ ਨਾਲ ਜੁੜੀ ਤਾਜ਼ਾ ਅਪਡੇਟ ਵਿੱਚ ਪੀੜਤ ਵਿਅਕਤੀ ਦੇ ਪਰਿਵਾਰਕ ਦੋਸਤ ਸੈਫ ਪੰਨੂ ਨੇ ਦੱਸਿਆ ਕਿ ਮੁਦਰਾ ਐਕਸਚੇਂਜ ਦੇ ਮਾਲਕ ਰਾਹਤ ਰਾਓ, ਜੋ ਕਿ ਸਥਾਨਕ ਕੈਨੇਡੀਅਨ-ਪਾਕਿਸਤਾਨੀ ਭਾਈਚਾਰੇ ਦਾ ਮੈਂਬਰ ਹੈ, ਦੇ ਸਰੀਰ ਦਾ 55 ਫੀਸਦੀ ਹਿੱਸਾ ਥਰਡ-ਡਿਗਰੀ ਸੜ ਗਿਆ ਸੀ ਪਰ ਹਸਪਤਾਲ ਵਿੱਚ ਉਹ ਬਿਹਤਰ ਰਿਕਵਰੀ ਕਰ ਰਿਹਾ ਹੈ। ਉਸ ਨੇ ਦੱਸਿਆ ਕੀ ਰਾਹਤ ਰਾਓ ਹੁਣ ਖਤਰੇ ਤੋਂ ਬਾਹਰ ਹੈ। ਇਸ ਘਾਤਕ ਹਮਲੇ ਨੂੰ ਲੈ ਕੇ ਪੰਨੂ ਨੇ ਕਿਹਾ ਕਿ ਭਾਈਚਾਰਾ ਸਦਮੇ ਵਿੱਚ ਹੈ ਅਤੇ ਇਸ ਹਮਲੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ, ਰਾਓ ਕੈਨੇਡੀਅਨ ਮੁਸਲਿਮ ਐਡਵੋਕੇਸੀ ਇੰਟਰਨੈਸ਼ਨਲ ਦੇ ਦੋ ਨਿਰਦੇਸ਼ਕਾਂ ਵਿੱਚੋਂ ਇੱਕ ਹੈ। ਉਥੇ ਹੀ ਇਸ ਮਾਮਲੇ ਵਿੱਚ ਜਾਂਚਕਰਤਾਵਾਂ ਨੂੰ ਮੁੱਛਾਂ ਵਾਲੇ 25 ਤੋਂ 30 ਸਾਲ ਦੀ ਉਮਰ ਦੇ ਵਿਅਕਤੀ ਦੀ ਤਲਾਸ਼ ਹੈ ਜਿਸ ਨੇ ਕਾਲੀ ਪੈਂਟ ਪਾਈ ਹੋਈ ਸੀ, ਕਾਲੇ ਰੰਗ ਦੀ ਬਾਹਾਂ ਵਾਲੀ ਸਲੇਟੀ ਹੂਡੀ ਅਤੇ ਹਰੇ ਰੰਗ ਦੀ ਬੇਸਬਾਲ ਕੈਪ ਜਿਸ ‘ਤੇ ਕੈਰੀਬੂ ਲਿਖਿਆ ਹੋਇਆ ਸੀ। ਪੁਲਿਸ ਨੇ ਕਿਹਾ ਕਿ ਜੋ ਵੀ ਵਿਅਕਤੀ ਸ਼ੱਕੀ ਨੂੰ ਦੇਖਦਾ ਹੈ, ਉਹ 911 ‘ਤੇ ਕਾਲ ਕਰੇ ਅਤੇ ਉਸ ਕੋਲ ਨਾ ਜਾਣ ਦੀ ਅਪੀਲ ਕੀਤੀ ਗਈ ਹੈ। ਅਤੇ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਸਰੀ RCMP ਨੂੰ 604-599-0502 ‘ਤੇ ਕਾਲ ਕਰਨ ਲਈ ਕਿਹਾ ਗਿਆ ਹੈ।

Related Articles

Leave a Reply