ਹਿੰਸਕ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ, ਜੋ ਕਿ ਦੂਰ-ਸੱਜੇ ਇੰਗਲਿਸ਼ ਡਿਫੈਂਸ ਲੀਗ ਦੇ ਸਮਰਥਕ ਮੰਨੇ ਜਾਂਦੇ ਹਨ, ਨੇ ਇੱਕ ਸਥਾਨਕ ਮਸਜਿਦ ‘ਤੇ ਇੱਟਾਂ ਸੁੱਟੀਆਂ ਅਤੇ ਇੱਕ ਭਿਆਨਕ ਚਾਕੂ ਨਾਲ ਹਮਲੇ ਵਾਲੀ ਜਗ੍ਹਾ ਦੇ ਨੇੜੇ ਪੁਲਿਸ ਅਧਿਕਾਰੀਆਂ ਨਾਲ ਝੜਪ ਕੀਤੀ ਜਿਸ ਘਟਨਾ ਵਿੱਚ ਤਿੰਨ ਕੁੜੀਆਂ ਦੀ ਮੌਤ ਹੋ ਗਈ ਸੀ। ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਬੋਤਲਾਂ ਅਤੇ ਕੂੜੇ ਦੇ ਡੱਬੇ ਸੁੱਟ ਦਿੱਤੇ ਅਤੇ ਪੁਲਿਸ ਦੀਆਂ ਗੱਡੀਆਂ ਅਤੇ ਨਿਵਾਸੀਆਂ ਦੀਆਂ ਕਾਰਾਂ ਨੂੰ ਅੱਗ ਲਗਾ ਦਿੱਤੀ। ਇਸ ਦੌਰਾਨ ਮਰਸੀਸਾਈਡ ਪੁਲਿਸ ਨੇ ਕਿਹਾ, ਹਫੜਾ-ਦਫੜੀ ਦਾ ਇੱਕ ਦ੍ਰਿਸ਼ ਛੱਡ ਕੇ, ਜਿੱਥੇ ਉਸ ਦਿਨ ਦੇ ਸ਼ੁਰੂ ਵਿੱਚ, ਸੋਗ ਕਰਨ ਵਾਲਿਆਂ ਨੇ ਦੁਖਦਾਈ ਸਾਊਥਪੋਰਟ ਦੇ ਪੀੜਤਾਂ ਨੂੰ ਸ਼ਰਧਾਂਜਲੀ ਵਜੋਂ ਫੁੱਲ ਅਤੇ ਸਟੱਫਡ ਐਨੀਮਲਸ ਰੱਖੇ। ਮਰਸੀਸਾਈਡ ਪੁਲਿਸ ਨੇ ਕਿਹਾ ਕਿ ਇਹਨਾਂ ਹਿੰਸਕ ਪ੍ਰਦਰਸ਼ਨਾਂ ਵਿੱਚ ਉਨ੍ਹਾਂ ਦੇ 49 ਅਧਿਕਾਰੀ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿੱਚ 8 ਨੂੰ ਗੰਭੀਰ ਸੱਟਾਂ ਲੱਗੀਆਂ,ਜਿਨ੍ਹਾਂ ਵਿੱਚ ਫ੍ਰੈਕਚਰ, ਸੱਟਾਂ ਅਤੇ suspected concussion ਵੀ ਹਨ। ਲੈਂਕਾਸ਼ਰ ਪੁਲਿਸ ਦੇ ਚਾਰ ਹੋਰ ਅਧਿਕਾਰੀ ਵੀ ਇਹਨਾਂ ਪ੍ਰਦਰਸ਼ਨਾਂ ਦੌਰਾਨ ਜ਼ਖਮੀ ਹੋ ਗਏ। ਸੋਮਵਾਰ ਨੂੰ ਚਾਕੂ ਹਮਲੇ ਵਿੱਚ ਮਾਰੀਆਂ ਗਈਆਂ ਤਿੰਨ ਬੱਚੀਆਂ ਦੇ ਨਾਮ ਪੁਲਿਸ ਨੇ ਮੰਗਲਵਾਰ ਸ਼ਾਮ ਨੂੰ ਜਾਰੀ ਕੀਤੇ। ਜਿਸ ਵਿੱਚ 6 ਸਾਲ ਦੀ ਬੀਬੀ ਕਿੰਗ, ਸੱਤ ਸਾਲਾ ਐਲਸੀ ਡਾਟ ਸਟੈਨਕੋਮਬ ਅਤੇ ਨੌਂ ਸਾਲਾ ਐਲਿਸ ਡ-ਸਿਲਵਾ ਐਗੁਈਆਰ ਦੀ ਮੌਤ ਹੋ ਗਈ। ਹਮਲੇ ਵਿੱਚ ਅੱਠ ਹੋਰ ਬੱਚੇ ਅਤੇ ਦੋ ਬਾਲਗ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਸੱਤ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਪੀੜਤ ਸਾਊਥਪੋਰਟ ਦੇ ਇੱਕ ਸਟੂਡੀਓ ਵਿੱਚ ਟੇਲਰ ਸਵਿਫਟ-ਥੀਮ ਵਾਲੇ ਡਾਂਸ ਅਤੇ ਯੋਗਾ ਕਲਾਸ ਵਿੱਚ ਹਿੱਸਾ ਲੈ ਰਹੇ ਸੀ, ਜਦੋਂ ਇੱਕ ਹਥਿਆਰਬੰਦ ਸ਼ੱਕੀ ਵਿਅਕਤੀ ਅੰਦਰ ਦਾਖਲ ਹੋਇਆ ਅਤੇ ਲੋਕਾਂ ਨੂੰ ਚਾਕੂ ਮਾਰਨਾ ਸ਼ੁਰੂ ਕਰ ਦਿੱਤਾ। ਹਮਲੇ ਤੋਂ ਤੁਰੰਤ ਬਾਅਦ ਪੁਲਿਸ ਨੇ 17 ਸਾਲਾ ਮੁੰਡੇ ਨੂੰ ਕਾਬੂ ਕਰ ਲਿਆ ਅਤੇ ਉਸ ਤੋਂ ਅਜੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।