BTV BROADCASTING

ਕੈਲਗਰੀ ਵਿੱਚ ਲਗਭਗ 1,400 ਜੈਸਪਰ ਵਾਈਲਡਫਾਇਰ ਇਵੈਕੁਈਸ ਨੇ ਕੀਤਾ ਰਜਿਸਟਰ

ਕੈਲਗਰੀ ਵਿੱਚ ਲਗਭਗ 1,400 ਜੈਸਪਰ ਵਾਈਲਡਫਾਇਰ ਇਵੈਕੁਈਸ ਨੇ ਕੀਤਾ ਰਜਿਸਟਰ

ਕੈਲਗਰੀ ਨੇ ਐਲਾਨ ਕੀਤਾ ਕਿ ਉਹ ਆਪਣੇ ਜੈਸਪਰ ਵਾਈਲਡਫਾਇਰ ਰਿਸੈਪਸ਼ਨ ਸੈਂਟਰ ਲਈ ਘੰਟੇ ਬਦਲ ਰਿਹਾ ਹੈ। ਅਤੇ ਨਿਵਾਸ ਸਥਾਨਾਂ ਨੇ ਲਗਭਗ 1,400 ਇਵੈਕੁਈਸ ਨੂੰ ਪਹਿਲਾਂ ਹੀ ਰਜਿਸਟਰ ਕੀਤਾ ਹੋਇਆ ਹੈ। ਬੀਤੇ ਦਿਨ ਤੋਂ ਇਵੈਕੁਈਸ ਲਈ ਬਣਿਆ ਸੈਂਟਰ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਖੁੱਲ੍ਹਾ ਰਹੇਗਾ। ਦੱਸਦਈਏ ਕਿ ਸ਼ੌਲਡਿਸ ਅਰੇਨਾ, 1 5 1 5 ਹੋਮ ਰੋਡ N.W. ਵਿਖੇ ਸਥਿਤ ਰਿਸੈਪਸ਼ਨ ਸੈਂਟਰ, ਜੈਸਪਰ ਤੋਂ ਬਾਹਰ ਆਉਣ ਵਾਲੇ ਲੋਕਾਂ ਅਤੇ ਪਾਲਤੂ ਜਾਨਵਰਾਂ ਨੂੰ ਸਹਾਇਤਾ ਅਤੇ ਰਿਹਾਇਸ਼ ਪ੍ਰਦਾਨ ਕਰਨ ਲਈ ਉਪਲਬਧ ਹੈ। ਜਿਥੇ ਇਵੈਕੁਈਸ ਨੂੰ ਸੂਬੇ ਨਾਲ ਰਜਿਸਟਰ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਜੈਸਪਰ ਅਤੇ ਇਸ ਦੇ ਆਲੇ-ਦੁਆਲੇ 20,000 ਤੋਂ ਵੱਧ ਲੋਕਾਂ ਨੂੰ ਤੇਜ਼ੀ ਨਾਲ ਵਧ ਰਹੀ ਜੰਗਲੀ ਅੱਗ ਕਾਰਨ ਪਿਛਲੇ ਹਫਤੇ ਖਾਲੀ ਕਰਨ ਦਾ ਆਦੇਸ਼ ਦਿੱਤਾ ਗਿਆ ਸੀ। ਪਾਰਕਸ ਕੈਨੇਡਾ ਦਾ ਅਨੁਮਾਨ ਹੈ ਕਿ ਜੈਸਪਰ ਵਿੱਚ 30 ਫੀਸਦੀ ਇਮਾਰਤਾਂ ਜੰਗਲ ਦੀ ਅੱਗ ਨਾਲ ਨੁਕਸਾਨੀਆਂ ਗਈਆਂ ਹਨ। ਐਤਵਾਰ ਨੂੰ, ਪਾਰਕਸ ਕੈਨੇਡਾ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਜੈਸਪਰ ਨੈਸ਼ਨਲ ਪਾਰਕ ਵਿੱਚ ਅੱਗ ਨਾਲ ਲੜਨ ਵਿੱਚ ਪ੍ਰਗਤੀ ਕਰ ਰਹੇ ਹਨ, ਕਸਬੇ ਦੇ ਉੱਤਰ-ਪੱਛਮੀ ਪਾਸੇ ਅੱਗ ਦੇ ਸਥਾਨਾਂ ‘ਤੇ ਕੰਮ ਜਾਰੀ ਹੈ। ਜਾਣਕਾਰੀ ਮੁਤਾਬਕ ਕੈਲਗਰੀ ਸ਼ਾਮ 6:30 ਵਜੇ ਤੋਂ ਰਾਤ 8 ਵਜੇ ਤੱਕ ਇਵੈਕੁਈਸ ਨੂੰ ਅੱਪਡੇਟ ਪ੍ਰਦਾਨ ਕਰਨ ਅਤੇ ਸਵਾਲਾਂ ਦੇ ਜਵਾਬ ਦੇਣ ਲਈ ਟੈਲੀਫੋਨ ਟਾਉਨਹਾਲ ਰੱਖੇਗਾ। ਟਾਊਨ ਹਾਲ ਨੂੰ ਔਨਲਾਈਨ ਜਾਂ 1-8 3 3-3 8 0-0  69 1 ‘ਤੇ ਫ਼ੋਨ ਕਰਕੇ ਕੌਨਟੈਕਟ ਕੀਤਾ ਜਾ ਸਕਦਾ ਹੈ। ਸ਼ੌਲਡਿਸ ਅਰੇਨਾ ਵਿਖੇ ਕੈਲਗਰੀ ਰਿਸੈਪਸ਼ਨ ਸੈਂਟਰ ਦੇ ਟਾਊਨ ਹਾਲ ਵਿੱਚ ਇਵੈਕੂਈਜ਼ ਸੁਣ ਸਕਦੇ ਹਨ, ਪਰ ਕੋਈ ਵੀ ਅਲਬਰਟਾ ਸਰਕਾਰ ਦਾ ਪ੍ਰਤੀਨਿਧ ਸਾਈਟ ‘ਤੇ ਨਹੀਂ ਹੋਵੇਗਾ ਅਤੇ ਕਿਸੇ ਵੀ ਵਿਅਕਤੀ ਨੂੰ ਸਵਾਲ ਪੁੱਛਣ ਲਈ ਉਨ੍ਹਾਂ ਨੂੰ ਕਾਲ ਕਰਨਾ ਚਾਹੀਦਾ ਹੈ।

Related Articles

Leave a Reply