ਮਹਾਰਾਸ਼ਟਰ ‘ਚ ਮੁੰਬਈ ਅਤੇ ਇਸ ਦੇ ਉਪਨਗਰਾਂ ‘ਚ ਭਾਰੀ ਮੀਂਹ ਕਾਰਨ ਫਲਾਈਟ ਸੰਚਾਲਨ ਪ੍ਰਭਾਵਿਤ ਹੋਇਆ ਹੈ। ਮੁੰਬਈ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਏਅਰ ਇੰਡੀਆ ਨੇ ਕਿਹਾ ਕਿ ਵੀਰਵਾਰ ਨੂੰ ਯਾਤਰਾ ਲਈ ਕੀਤੀ ਗਈ ਬੁਕਿੰਗ ਲਈ, ਉਹ ਜਾਂ ਤਾਂ ਯਾਤਰੀਆਂ ਨੂੰ ਪੂਰਾ ਰਿਫੰਡ ਦੇ ਰਹੇ ਹਨ ਜਾਂ ਫਿਰ ਯਾਤਰਾ ਦੀ ਮਿਤੀ ਨੂੰ ਇੱਕ ਵਾਰ ਬਦਲਣ ਦਾ ਵਿਕਲਪ ਦੇ ਰਹੇ ਹਨ। ਏਅਰਲਾਈਨ ਨੇ ਇੱਕ ਲਿੰਕ ਸਾਂਝਾ ਕੀਤਾ ਹੈ ਜਿਸ ਵਿੱਚ ਸਾਰੇ ਯਾਤਰੀਆਂ ਨੂੰ ਹਵਾਈ ਅੱਡੇ ‘ਤੇ ਜਾਣ ਤੋਂ ਪਹਿਲਾਂ ਫਲਾਈਟ ਦੀ ਸਥਿਤੀ ਦੀ ਜਾਂਚ ਕਰਨ ਦੀ ਅਪੀਲ ਕੀਤੀ ਗਈ ਹੈ।
ਏਅਰਲਾਈਨ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟ ਕੀਤਾ ਹੈ। ਏਅਰਲਾਈਨ ਨੇ ਅੱਗੇ ਕਿਹਾ ਕਿ ਯਾਤਰੀਆਂ ਨੂੰ ਹਵਾਈ ਅੱਡੇ ‘ਤੇ ਜਾਣ ਤੋਂ ਪਹਿਲਾਂ ਫਲਾਈਟ ਦੀ ਸਥਿਤੀ ਦੀ ਜਾਂਚ ਕਰਨੀ ਚਾਹੀਦੀ ਹੈ।