ਕਬੇਕ ਦੇ ਯਹੂਦੀ ਭਾਈਚਾਰੇ ਦੇ ਮੈਂਬਰ ਜਵਾਬਾਂ ਦੀ ਤਲਾਸ਼ ਕਰ ਰਹੇ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਂਟਰੀਅਲ ਵਿੱਚ ਦੋ ਨਿਰਮਾਣ ਸਥਾਨਾਂ ‘ਤੇ ਇਲੈਕਟ੍ਰਾਨਿਕ ਸੰਦੇਸ਼ ਬੋਰਡਾਂ ‘ਤੇ ਆਮ ਟ੍ਰੈਫਿਕ ਚੇਤਾਵਨੀਆਂ ਦੀ ਬਜਾਏ ਫਲਸਤੀਨ ਪੱਖੀ ਸਿਆਸੀ ਨਾਅਰੇ ਪ੍ਰਦਰਸ਼ਿਤ ਕੀਤੇ ਦੇਖੇ। ਖਬਰ ਵਿੱਚ ਕਿਹਾ ਗਿਆ ਹੈ ਕਿ ਮੈਸੇਜ ਬੋਰਡਾਂ ਨੂੰ ਸਾਫ ਤੌਰ ਤੇ “free Palestine,” “escalate now,” ਅਤੇ “globalize the intifada” ਵਰਗੇ phrases ਨੂੰ ਦਿਖਾਉਣ ਲਈ ਹੈਕ ਕੀਤਾ ਗਿਆ ਸੀ। ਦੱਸਦਈਏ ਕਿ ਇੰਟੀਫਾਡਾ ਦਾ ਮਤਲਬ ਅਰਬੀ ਵਿੱਚ “shaking off” ਹੈ, ਇੱਕ ਅਜਿਹਾ ਸ਼ਬਦ ਜੋ 1987 ਵਿੱਚ ਫਲਸਤੀਨੀ ਵਿਦਰੋਹ ਅਤੇ ਫਿਰ 2000 ਵਿੱਚ, ਜਦੋਂ ਫਲਸਤੀਨੀ ਅੱਤਵਾਦੀਆਂ ਨੇ ਇਜ਼ਰਾਈਲ ਵਿੱਚ ਘਾਤਕ ਆਤਮਘਾਤੀ ਬੰਬ ਧਮਾਕੇ ਕੀਤੇ ਸੀ, ਉਸ ਘਟਨਾ ਨੂੰ ਦਰਸਾਉਣ ਲਈ ਤਿਆਰ ਕੀਤਾ ਗਿਆ ਸੀ। ਟ੍ਰੈਫਿਕ ਬੋਰਡਸ ਦੇ ਸਾਈਨਸ ਨੂੰ ਲੈ ਕੇ ਇਜ਼ਰਾਈਲ ਅਤੇ ਯਹੂਦੀ ਮਾਮਲਿਆਂ ਦੇ ਕੇਂਦਰ ਦੇ ਉਪ-ਪ੍ਰਧਾਨ ਏਟਾ ਯੁਡਿਨ ਦਾ ਕਹਿਣਾ ਹੈ ਕਿ ਟ੍ਰੈਫਿਕ ਸਾਈਨਾਂ ‘ਤੇ ਮੈਸੇਜ ਯਹੂਦੀਆਂ ਵਿਰੁੱਧ ਹਿੰਸਾ ਭੜਕਾਉਣ ਵਾਲੇ ਹਨ ਕਿਉਂਕਿ “ਇੰਟੀਫਾਡਾ” ਅੱਤਵਾਦੀ ਹਮਲਿਆਂ ਨੂੰ ਦਰਸਾਉਂਦਾ ਹੈ। ਪਰ ਸੁਤੰਤਰ ਯਹੂਦੀ ਆਵਾਜ਼ਾਂ ਦੇ ਨਾਲ ਨਾਏਲ ਕਲਪਹਮ ਰਿਕਾਰਡੋ ਨੇ ਅਸਹਿਮਤ ਜਤਾਈ ਹੈ, ਜਿਸ ਦਾ ਕਹਿਣਾ ਹੈ ਕਿ “ਇੰਟੀਫਾਡਾ ਦਾ ਵਿਸ਼ਵੀਕਰਨ ਕਰੋ” ਮਤਲਬ ਕੇ “globalize the intifada” ਵਰਗੇ ਨਾਅਰੇ, ਕਬਜ਼ੇ ਵਾਲੇ ਖੇਤਰਾਂ ਵਿੱਚ ਫਲਸਤੀਨੀਆਂ ਦੀ ਹਿੰਸਾ ਅਤੇ ਬੇਦਖਲੀ ਨੂੰ ਖਤਮ ਕਰਨ ਲਈ ਸੱਦਾ ਦਿੰਦੇ ਹਨ। ਜਾਣਕਾਰੀ ਮੁਤਾਬਕ ਕਲੈਸ਼ Mtl ਨਾਮ ਦੇ ਇੱਕ ਗਰੁੱਪ ਨੇ ਹੈਕ ਦੀ ਜ਼ਿੰਮੇਵਾਰੀ ਲਈ, ਇੰਸਟਾਗ੍ਰਾਮ ‘ਤੇ ਲਿਖਿਆ ਕਿ ਉਨ੍ਹਾਂ ਨੇ “ਫਲਸਤੀਨ ਨਾਲ ਏਕਤਾ” ਦਿਖਾਉਣ ਦੇ ਟੀਚੇ ਨਾਲ ਰਾਤ ਨੂੰ ਇਹ ਕੰਮ ਕੀਤਾ। ਹਾਲਾਂਕਿ ਇਸ ਮਾਮਲੇ ਤੇ ਨਾ ਹੀ ਮਾਂਟਰੀਅਲ ਸਿਟੀ ਅਤੇ ਨਾ ਹੀ ਮਾਂਟਰੀਅਲ ਪੁਲਿਸ ਨੇ ਟਿੱਪਣੀ ਲਈ ਬੇਨਤੀਆਂ ਦਾ ਜਵਾਬ ਦਿੱਤਾ ਹੈ।