ਇੱਕ ਵਾਈਲਡਫਾਇਰ ਕੈਲਗਰੀ ਦੇ ਨੋਰਥ ਵੱਲ ਇਵੇਕੁਏਸ਼ਨ ਅਤੇ ਹਾਈਵੇਅ ਨੂੰ ਬੰਦ ਕਰਨ ਲਈ ਪ੍ਰੇਰਿਤ ਕਰ ਰਹੀ ਹੈ। ਵਾਟਰ ਵੈਲੀ ਤੋਂ ਲਗਭਗ 20 ਕਿਲੋਮੀਟਰ ਪੱਛਮ ਵਿਚ Bighorn ਦੇ ਮਿਊਂਸੀਪਲ ਡਿਸਟ੍ਰਿਕਟ (ਐੱਮ.ਡੀ.) ਵਿਚ ਵਾਈਲਡਫਾਇਰ ਦੀ ਜਾਣਕਾਰੀ ਸਾਹਮਣੇ ਆਈ ਹੈ। ਜਿਥੇ ਮੰਗਲਵਾਰ ਸ਼ਾਮ ਨੂੰ ਹੀ ਬਿੱਗ ਹੋਰਨ ਦੇ ਐਮਡੀ ਦੁਆਰਾ ਇੱਕ ਇਵੇਕੁਏਸ਼ਨ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਇਵੇਕੁਏਸ਼ਨ ਅਲਰਟ ਨੂੰ ਲੈ ਕੇ ਲੋਕਾਂ ਦੀ ਮਦਦ ਲਈ ਵਾਟਰ ਵੈਲੀ ਕਮਿਊਨਿਟੀ ਹਾਲ ਵਿਖੇ ਰਿਸੈਪਸ਼ਨ ਸੈਂਟਰ ਬਣਾਇਆ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਵੇਕੁਏਸ਼ਨ region ਤੋਂ ਬਾਹਰ ਦੇ ਵਸਨੀਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਸਲਾਹ ਦਿੱਤੇ ਜਾਣ ‘ਤੇ ਉਨ੍ਹਾਂ ਨੂੰ “ਘੱਟੋ-ਘੱਟ ਸੂਚਨਾ” ਦੇ ਨਾਲ ਆਪਣੀਆਂ properties ਨੂੰ ਛੱਡਣ ਲਈ ਤਿਆਰ ਰਹਿਣਾ ਚਾਹੀਦਾ ਹੈ। ਦੱਸਦਈਏ ਕਿ ਵਾਟਰ ਵੈਲੀ ਕੈਲਗਰੀ ਤੋਂ ਲਗਭਗ 60 ਕਿਲੋਮੀਟਰ ਉੱਤਰ ਪੱਛਮ ਵਿੱਚ ਮਾਊਂਟੇਨ ਵਿਊ ਕਾਉਂਟੀ ਦੇ ਐਮ.ਡੀ. ਵਿੱਚ ਸਥਿਤ ਹੈ। ਜਿਥੇ ਫਿਲਹਾਲ ਵਾਟਰ ਵੈਲੀ ਲਈ ਕੋਈ ਇਵੇਕੁਏਸ਼ਨ ਦੇ ਆਦੇਸ਼ ਨਹੀਂ ਦਿੱਤੇ ਗਏ ਹਨ, ਅਤੇ MD ਦੇ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਮਾਉਂਟੇਨ ਵਿਊ ਵਿੱਚ ਕਿਸੇ ਵੀ ਜਾਇਦਾਦ ਨੂੰ ਤੁਰੰਤ ਕੋਈ ਖਤਰਾ ਨਹੀਂ ਹੈ। ਹਾਲਾਂਕਿ, ਮਾਊਂਟੇਨ ਵਿਊ ਕਾਉਂਟੀ ਵਿੱਚ ਅੱਗ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਦੌਰਾਨ, ਸੰਡਰ RCMP ਨੇ ਖੇਤਰ ਦੇ ਜੰਗਲਾਂ ਦੀ ਅੱਗ ਕਾਰਨ ਕਈ ਸੜਕਾਂ ਨੂੰ ਬੰਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੰਡਰ ਦਾ ਕਸਬਾ ਵਾਟਰ ਵੈਲੀ ਦੇ ਉੱਤਰ ਵਿੱਚ ਲਗਭਗ 35 ਕਿਲੋਮੀਟਰ ਅਤੇ ਕੈਲਗਰੀ ਤੋਂ 100 ਕਿਲੋਮੀਟਰ ਉੱਤਰ ਵਿੱਚ ਸਥਿਤ ਹੈ। ਅਤੇ ਇਹ ਵੀ ਮਾਊਂਟੇਨ ਵਿਊ ਕਾਉਂਟੀ ਵਿੱਚ ਹੈ।