BTV BROADCASTING

Watch Live

ਕਪੂਰਥਲਾ ਜੇਲ੍ਹ ‘ਚ ਬੰਦ ਨਸ਼ਾ ਤਸਕਰ ਦੀ ਪੁਲਿਸ ਨੇ ਕੀਤੀ 1 ਕਰੋੜ ਦੀ ਜਾਇਦਾਦ ਜ਼ਬਤ

ਕਪੂਰਥਲਾ ਜੇਲ੍ਹ ‘ਚ ਬੰਦ ਨਸ਼ਾ ਤਸਕਰ ਦੀ ਪੁਲਿਸ ਨੇ ਕੀਤੀ 1 ਕਰੋੜ ਦੀ ਜਾਇਦਾਦ ਜ਼ਬਤ

ਕਪੂਰਥਲਾ ਦੇ ਭੁਲੱਥ ‘ਚ ਨਸ਼ਿਆਂ ਲਈ ਬਦਨਾਮ ਪਿੰਡ ਬੂਟਾ ‘ਚ ਪੁਲਸ ਨੇ ਇਕ ਨਸ਼ਾ ਤਸਕਰ ਦੀ 1 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਹੈ। ਮੌਕੇ ’ਤੇ ਪੁੱਜੇ ਡੀਐਸਪੀ ਭੁਲੱਥ ਸੁਰਿੰਦਰ ਪਾਲ ਨੇ ਦੱਸਿਆ ਕਿ ਤਸਕਰ ਦੀ ਜਾਇਦਾਦ ਜੋ ਕਿ ਨਸ਼ੇ ਦੀ ਕਮਾਈ ਤੋਂ ਬਣਾਈ ਗਈ ਸੀ, ’ਤੇ ਨੋਟਿਸ ਲਾਇਆ ਗਿਆ ਹੈ। ਲੋਕਾਂ ਨੂੰ ਜਾਗਰੂਕ ਕਰਦੇ ਹੋਏ ਲਿਖਿਆ ਗਿਆ ਹੈ ਕਿ ਹੁਣ ਇਸ ਜਾਇਦਾਦ ਨੂੰ ਕੋਈ ਵੀ ਖਰੀਦ ਜਾਂ ਵੇਚ ਨਹੀਂ ਸਕੇਗਾ।

ਡੀਐਸਪੀ ਸੁਰਿੰਦਰ ਪਾਲ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਨਸ਼ਾ ਤਸਕਰੀ ਨੂੰ ਖਤਮ ਕਰਨ ਲਈ ਸਮੱਗਲਰਾਂ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਨਸ਼ਾ ਤਸਕਰ ਗੁਜਰਾਲ ਸਿੰਘ ਉਰਫ਼ ਜੋਗਾ ਵਾਸੀ ਬੂਟਾ ਵਾਸੀ ਪਿੰਡ ਬੂਟਾ ਖ਼ਿਲਾਫ਼ ਥਾਣਾ ਸੁਭਾਨਪੁਰ ਵਿੱਚ ਵੱਖ-ਵੱਖ ਕੇਸ ਦਰਜ ਹਨ। ਉਸ ਦੀ ਜਾਇਦਾਦ ਵਿੱਚ ਦੁਕਾਨ ਦੀ ਕੀਮਤ 9.24 ਹਜ਼ਾਰ ਰੁਪਏ, ਮਕਾਨ ਦੀ ਕੀਮਤ 91,58,000 ਰੁਪਏ ਅਤੇ ਵਾਹਨਾਂ ਦੀ ਕੀਮਤ 13,20,000 ਰੁਪਏ ਹੈ। ਸਮੱਗਲਰ ਗੁਜਰਾਲ ਦੀ ਜਾਇਦਾਦ ਦੀ ਕੀਮਤ 1.14 ਲੱਖ ਰੁਪਏ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਤਸਕਰ ਵਿਰੁੱਧ ਕਈ ਜ਼ਿਲ੍ਹਿਆਂ ਵਿੱਚ ਕੇਸ ਦਰਜ ਹਨ ਅਤੇ ਉਹ ਇਸ ਵੇਲੇ ਕਪੂਰਥਲਾ ਮਾਡਰਨ ਜੇਲ੍ਹ ਵਿੱਚ ਬੰਦ ਹੈ।

ਇਹ ਨੋਟਿਸ ਪੰਜਾਬ ਸਰਕਾਰ ਅਤੇ ਸਮਰੱਥ ਅਥਾਰਟੀ ਦੇ ਅਧਿਕਾਰੀਆਂ ਦੇ ਹੁਕਮਾਂ ‘ਤੇ ਇਸ ਨਸ਼ਾ ਤਸਕਰ ਦੇ ਘਰ ਦੇ ਬਾਹਰ ਫਲੈਕਸ ਸ਼ੀਟ ‘ਤੇ ਚਿਪਕਾਇਆ ਗਿਆ ਹੈ। ਇਸੇ ਲੜੀ ਤਹਿਤ ਨਸ਼ਾ ਤਸਕਰੀ ਦੀ ਕਮਾਈ ਤੋਂ ਬਣੀ ਜਾਇਦਾਦ ਨੂੰ ਜ਼ਬਤ ਕਰਨ ਲਈ ਸਮਰੱਥ ਅਧਿਕਾਰੀ ਨੂੰ ਪੱਤਰ ਵੀ ਲਿਖਿਆ ਗਿਆ ਹੈ। ਇਹ ਜਾਇਦਾਦ ਨਾ ਤਾਂ ਵੇਚੀ ਜਾ ਸਕਦੀ ਹੈ ਅਤੇ ਨਾ ਹੀ ਖਰੀਦੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।

Related Articles

Leave a Reply