BTV BROADCASTING

Watch Live

ਰਾਹੁਲ ਗਾਂਧੀ ਨੂੰ ਮੋਦੀ 3.0 ਦਾ ਪਹਿਲਾ ਬਜਟ ਨਹੀਂ ਆਇਆ ਪਸੰਦ, ਕਿਹਾ…

ਰਾਹੁਲ ਗਾਂਧੀ ਨੂੰ ਮੋਦੀ 3.0 ਦਾ ਪਹਿਲਾ ਬਜਟ ਨਹੀਂ ਆਇਆ ਪਸੰਦ, ਕਿਹਾ…

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਆਮ ਬਜਟ ਪੇਸ਼ ਕੀਤਾ। ਬਜਟ ਦੀ ਤਾਰੀਫ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਇਹ ਅਜਿਹਾ ਬਜਟ ਹੈ ਜੋ ਹਰ ਵਰਗ ਨੂੰ ਤਾਕਤ ਦਿੰਦਾ ਹੈ। ਇਸ ਦੌਰਾਨ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਇਸ ਨੂੰ ‘ਕੁਰਸੀ ਬਚਾਉਣ’ ਵਾਲਾ ਬਜਟ ਦੱਸਿਆ ਹੈ।

ਐਕਸ ‘ਤੇ ਪੋਸਟ ਕਰਦੇ ਹੋਏ ਰਾਹੁਲ ਗਾਂਧੀ ਨੇ ਬਜਟ ਨੂੰ ਆਪਣੇ ਸਹਿਯੋਗੀਆਂ ਨੂੰ ਖੁਸ਼ ਕਰਨ ਵਾਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਉਨ੍ਹਾਂ ਦੇ ਦੋਸਤਾਂ ਨੂੰ ਖੁਸ਼ ਕਰਨ ਲਈ ਲਿਆਂਦਾ ਗਿਆ ਹੈ। ਇਸ ਨਾਲ AA (ਅਡਾਨੀ ਅੰਬਾਨੀ) ਨੂੰ ਫਾਇਦਾ ਹੋਵੇਗਾ ਅਤੇ ਆਮ ਭਾਰਤੀ ਨੂੰ ਕੋਈ ਰਾਹਤ ਨਹੀਂ ਮਿਲੇਗੀ। ਕਾਂਗਰਸੀ ਆਗੂ ਨੇ ਇਸ ਬਜਟ ਨੂੰ ਕਾਪੀ ਪੇਸਟ ਕਰਾਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਜਟ ਕਾਂਗਰਸ ਦੇ ਚੋਣ ਮਨੋਰਥ ਪੱਤਰ ਅਤੇ ਪਿਛਲੇ ਬਜਟਾਂ ਦੀ ਨਕਲ ਕੀਤਾ ਗਿਆ ਹੈ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬਜਟ ਨੂੰ ਨਕਲ ਵਾਲਾ ਬਜਟ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦਾ “ਨਕਲ ਬਜਟ” ਵੀ ਕਾਂਗਰਸ ਦੇ ਇਨਸਾਫ਼ ਏਜੰਡੇ ਦੀ ਸਹੀ ਨਕਲ ਨਹੀਂ ਕਰ ਸਕਿਆ! ਮੋਦੀ ਸਰਕਾਰ ਦਾ ਬਜਟ ਆਪਣੇ ਗਠਜੋੜ ਦੇ ਭਾਈਵਾਲਾਂ ਨੂੰ ਧੋਖਾ ਦੇਣ ਲਈ ਅੱਧ-ਪੱਕੀਆਂ “ਰਵੜੀਆਂ” ਵੰਡ ਰਿਹਾ ਹੈ, ਤਾਂ ਜੋ ਐਨ.ਡੀ.ਏ. ਇਹ “ਦੇਸ਼ ਦੀ ਤਰੱਕੀ” ਦਾ ਬਜਟ ਨਹੀਂ, “ਮੋਦੀ ਸਰਕਾਰ ਬਚਾਓ” ਦਾ ਬਜਟ ਹੈ!

Related Articles

Leave a Reply