BTV BROADCASTING

Watch Live

Southern Alberta ‘ਚ bus ਦੀ ਆਹਮੋ-ਸਾਹਮਣੇ ਹੋਈ ਟੱਕਰ, ਡਰਾਈਵਰ ਦੀ ਮੌਤ, 8 ਜ਼ਖਮੀ

Southern Alberta ‘ਚ bus ਦੀ ਆਹਮੋ-ਸਾਹਮਣੇ ਹੋਈ ਟੱਕਰ, ਡਰਾਈਵਰ ਦੀ ਮੌਤ, 8 ਜ਼ਖਮੀ

ਆਰਸੀਐਮਪੀ ਦਾ ਕਹਿਣਾ ਹੈ ਕਿ ਦੱਖਣੀ ਅਲਬਰਟਾ ਵਿੱਚ ਇੱਕ ਬੱਸ ਅਤੇ ਇੱਕ ਐਸਯੂਵੀ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ। ਐਮਰਜੈਂਸੀ ਅਮਲੇ ਨੂੰ ਕਰੈਸ਼ ਦੀਆਂ ਰਿਪੋਰਟਾਂ ਲਈ,  ਰਾਤ ਕਰੀਬ 7:45 ਵਜੇ ਰੇਂਜ ਰੋਡ 25 ਨੇੜੇ ਹਾਈਵੇਅ 3 ‘ਤੇ ਬੁਲਾਇਆ ਗਿਆ। RCMP ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ SUV ਨੇ ਸੈਂਟਰ ਲੇਨ ਨੂੰ ਪਾਰ ਕੀਤਾ ਸੀ। ਰਿਪੋਰਟ ਮੁਤਾਬਕ SUV ਬੀ.ਸੀ. ਦੀ ਰਹਿਣ ਵਾਲੀ ਇੱਕ 44 ਸਾਲਾ ਔਰਤ ਚਲਾ ਰਹੀ ਸੀ ਜਿਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਉਥੇ ਹੀ ਬੱਸ ਵਿੱਚ 27 ਲੋਕ ਸਵਾਰ ਸੀ। ਜਿਨ੍ਹਾਂ ਵਿੱਚੋਂ ਛੇ ਨੂੰ ਮਾਮੂਲੀ ਸੱਟਾਂ ਆਈਆਂ ਅਤੇ ਮੌਕੇ ‘ਤੇ ਜ਼ਖਮੀਆਂ ਦਾ ਇਲਾਜ ਕੀਤਾ ਗਿਆ, ਜਦੋਂ ਕਿ ਦੋ ਹੋਰਾਂ ਨੂੰ ਗੈਰ-ਜਾਨ ਖ਼ਤਰੇ ਵਾਲੀਆਂ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ। ਇਸ ਘਟਨਾ ਕਾਰਨ ਹਾਈਵੇਅ 3 ਨੂੰ ਕਈ ਘੰਟਿਆਂ ਤੱਕ ਬੰਦ ਕਰ ਦਿੱਤਾ ਗਿਆ ਸੀ। ਅਤੇ ਅਗਲੇ ਦਿਨ ਸਵੇਰੇ 7:30 ਵਜੇ ਦੇ ਕਰੀਬ ਮੁੜ ਖੋਲ੍ਹ ਦਿੱਤਾ ਗਿਆ।

Related Articles

Leave a Reply