BTV BROADCASTING

Watch Live

U.S. Sen. Bob Menendez cash ਅਤੇ gold ਵਿੱਚ ਰਿਸ਼ਵਤ ਲੈਣ ਅਤੇ Egypt ਦੇ foreign agent ਵਜੋਂ ਕੰਮ ਕਰਨ ਦਾ ਦੋਸ਼ੀ

U.S. Sen. Bob Menendez cash ਅਤੇ gold ਵਿੱਚ ਰਿਸ਼ਵਤ ਲੈਣ ਅਤੇ Egypt ਦੇ foreign agent ਵਜੋਂ ਕੰਮ ਕਰਨ ਦਾ ਦੋਸ਼ੀ


ਯੂਐਸ ਸੇਨੇਟਰ ਬੌਬ ਮਨੇਨਡਜ਼ ਨੂੰ ਉਸ ਦੇ ਭ੍ਰਿਸ਼ਟਾਚਾਰ ਦੇ ਮੁਕੱਦਮੇ ਵਿੱਚ ਸਾਰੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ, ਜਿਸ ਵਿੱਚ ਨਿਊ ਜਰਸੀ ਦੇ ਤਿੰਨ ਕਾਰੋਬਾਰੀਆਂ ਤੋਂ ਸੋਨੇ ਅਤੇ ਨਕਦੀ ਦੀ ਰਿਸ਼ਵਤ ਲੈਣ ਅਤੇ Egypt ਦੀ ਸਰਕਾਰ ਲਈ ਇੱਕ ਵਿਦੇਸ਼ੀ ਏਜੰਟ ਵਜੋਂ ਕੰਮ ਕਰਨਾ ਸ਼ਾਮਲ ਹੈ। ਵਕੀਲਾਂ ਨੇ ਕਿਹਾ ਕਿ ਡੈਮੋਕਰੇਟ ਨੇ ਸਹਿਯੋਗੀਆਂ ਨੂੰ ਅਪਰਾਧਿਕ ਜਾਂਚਾਂ ਤੋਂ ਬਚਾਉਣ ਅਤੇ ਆਪਣੀ ਪਤਨੀ ਸਮੇਤ ਸਹਿਯੋਗੀਆਂ ਨੂੰ ਅਮੀਰ ਬਣਾਉਣ ਲਈ ਆਪਣੇ ਦਫਤਰ ਦੀ ਸ਼ਕਤੀ ਦੀ ਦੁਰਵਰਤੋਂ ਕੀਤੀ, ਜਿਸ ਵਿੱਚ EGYPT ਦੇ ਖੁਫੀਆ ਅਧਿਕਾਰੀਆਂ ਨਾਲ ਮੁਲਾਕਾਤ ਅਤੇ ਉਸ ਦੇਸ਼ ਨੂੰ ਅਮਰੀਕੀ ਫੌਜੀ ਸਹਾਇਤਾ ਵਿੱਚ ਲੱਖਾਂ ਡਾਲਰ ਤੱਕ ਪਹੁੰਚ ਕਰਨ ਵਿੱਚ ਮਦਦ ਸ਼ਾਮਲ ਸੀ। 70 ਸਾਲਾ ਦੇ ਮਨੇਨਡਜ਼, ਨੇ ਫੈਸਲਾ ਸੁਣਾਉਂਦੇ ਸਮੇਂ ਕਈ ਵਾਰ ਜਿਊਰੀ ਵੱਲ ਵੇਖਿਆ ਅਤੇ ਫੈਸਲਾ ਪੜ੍ਹਦੇ ਹੀ ਉਸਦੇ ਸਾਹਮਣੇ ਇੱਕ ਦਸਤਾਵੇਜ਼ ਨੂੰ ਨਿਸ਼ਾਨਬੱਧ ਕਰਦਾ ਦਿਖਾਈ ਦਿੱਤਾ। ਜਿਸ ਤੋਂ ਬਾਅਦ, ਉਹ ਮੇਜ਼ ‘ਤੇ ਨਿਰਾਸ਼ ਹੋ ਕੇ ਬੈਠ ਗਿਆ। ਅਤੇ ਫੈਸਲੇ ਤੋਂ ਬਾਅਦ ਮਨੇਨਡਜ਼ ਅਤੇ ਉਸਦੇ ਵਕੀਲਾਂ ਨੇ ਕੋਰਟਹਾਊਸ ਤੋਂ ਬਾਹਰ ਜਾਣ ਸਮੇਂ ਇਸ ਫੈਸਲੇ ਨੂੰ ਲੈ ਕੇ ਅਪੀਲ ਕਰਨ ਦੀ ਸਹੁੰ ਖਾਧੀ। ਮਨੇਨਡਜ਼ ਨੇ ਕਿਹਾ ਕਿ ਮੈਂ ਕਦੇ ਵੀ ਆਪਣੀ ਜਨਤਕ ਸਹੁੰ ਦੀ ਉਲੰਘਣਾ ਨਹੀਂ ਕੀਤੀ ਹੈ। ਮੈਂ ਆਪਣੇ ਦੇਸ਼ ਲਈ ਦੇਸ਼ ਭਗਤ ਤੋਂ ਇਲਾਵਾ ਕੁਝ ਵੀ ਨਹੀਂ ਰਿਹਾ। ਮੈਂ ਕਦੇ ਵੀ ਵਿਦੇਸ਼ੀ ਏਜੰਟ ਨਹੀਂ ਰਿਹਾ। ਮਨੇਨਡਜ਼ ਨੇ ਨੌਂ ਹਫ਼ਤਿਆਂ ਦੇ ਮੁਕੱਦਮੇ ਵਿੱਚ ਗਵਾਹੀ ਨਹੀਂ ਦਿੱਤੀ, ਪਰ ਜਨਤਕ ਤੌਰ ‘ਤੇ ਜ਼ੋਰ ਦੇ ਕੇ ਕਿਹਾ ਕਿ ਉਹ ਸੈਨੇਟ ਦੀ ਵਿਦੇਸ਼ੀ ਸਬੰਧ ਕਮੇਟੀ ਦੇ ਚੇਅਰਮੈਨ ਵਜੋਂ ਸਿਰਫ ਆਪਣਾ ਕੰਮ ਕਰ ਰਿਹਾ ਸੀ। ਉਸਨੇ ਕਿਹਾ ਕਿ ਐਫਬੀਆਈ ਦੁਆਰਾ ਉਸਦੇ ਨਿਊ ਜਰਸੀ ਦੇ ਘਰ ਤੋਂ ਮਿਲੇ ਸੋਨੇ ਦੀਆਂ ਬਾਰਾਂ ਉਸਦੀ ਪਤਨੀ ਨਦੀਨ ਮਨੇਨਡਜ਼ ਦੀਆਂ ਸਨ। ਦੱਸਦਈਏ ਕਿ ਮਨੇਨਡਜ਼ ਦੀ ਪਤਨੀ ‘ਤੇ ਵੀ ਦੋਸ਼ ਲਗਾਇਆ ਗਿਆ ਸੀ ਪਰ ਉਸ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਸੀ ਤਾਂ ਜੋ ਉਹ BREAST CANCER ਦੀ ਸਰਜਰੀ ਤੋਂ ਠੀਕ ਹੋ ਸਕੇ। ਹਾਲਾਂਕਿ ਮਨੇਨਡਜ਼ ਦੀ ਪਤਨੀ ਨੇ ਵੀ ਦੋਸ਼ੀ ਨਾ ਹੋਣ ਦੀ ਗੱਲ ਕਬੂਲ ਕੀਤੀ ਹੈ।

Related Articles

Leave a Reply