ਕੀਨੀਆ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਰਾਜਧਾਨੀ ਨਾਏਰੋਬੀ ਵਿਚ ਇਕ ਖੱਡ ਵਿਚ ਔਰਤਾਂ ਦੀਆਂ 9 ਟੁਕੜੀਆਂ ਲਾਸ਼ਾਂ ਮਿਲਣ ਤੋਂ ਬਾਅਦ ਮੁੱਖ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਹੈ। ਕ੍ਰਿਮੀਨਲ ਇਨਵੈਸਟੀਗੇਸ਼ਨ ਡਾਇਰੈਕਟੋਰੇਟ ਦੇ ਮੁਖੀ ਮੁਹੰਮਦ ਅਮੀਨ ਨੇ ਕਿਹਾ ਕਿ 33 ਸਾਲਾ ਕੋਲਿਨਜ਼ ਜੁਮਾਈਸੀ ਖਾਲੂਸ਼ਾ ਨੇ 2022 ਤੋਂ ਲੈ ਕੇ ਹੁਣ ਤੱਕ ਆਪਣੀ ਪਤਨੀ ਸਮੇਤ 42 ਔਰਤਾਂ ਦੀ ਹੱਤਿਆ ਕਰਨ ਦੇ ਜੁਰਮ ਦਾ ਇਕਬਾਲ ਕੀਤਾ ਹੈ। ਹਾਲਾਂਕਿ ਪੁਲਿਸ ਨੇ 42 ਔਰਤਾਂ ਨੂੰ ਮਾਰਨ ਦੇ ਆਪਣੇ ਦਾਅਵੇ ਦੇ ਸਮਰਥਨ ਲਈ ਕੋਈ ਸਬੂਤ ਨਹੀਂ ਦਿੱਤਾ ਹੈ। ਸ਼ੱਕੀ ਸੀਰੀਅਲ ਕੀਲਰ ਨੂੰ ਜਲਦ ਹੀ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਇਸ ਮਾਮਲੇ ਵਿੱਚ ਅੱਗੇ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੀ ਜਾਂਚ ਦੌਰਾਨ ਉਨ੍ਹਾਂ ਨੂੰ ਖੱਡ ਤੋਂ ਥੋੜ੍ਹੀ ਦੂਰੀ ‘ਤੇ ਉਸ ਦੇ ਘਰ ਤੋਂ ਕਈ ਸਮਾਰਟਫੋਨ ਅਤੇ ਪਛਾਣ ਪੱਤਰ ਮਿਲੇ ਹਨ। ਪੁਲਿਸ ਨੇ ਕਿਹਾ ਕਿ ਲਾਸ਼ਾਂ ਦੀ ਖੋਜ ਇੱਕ ਲਾਪਤਾ ਔਰਤ ਦੇ ਰਿਸ਼ਤੇਦਾਰਾਂ ਦੇ ਦਾਅਵਾ ਕਰਨ ਤੋਂ ਬਾਅਦ ਕੀਤੀ ਗਈ ਸੀ ਕਿ ਉਸਨੇ ਇੱਕ ਸੁਪਨਾ ਦੇਖਿਆ ਸੀ ਜਿਸ ਵਿੱਚ ਉਸਨੇ ਉਨ੍ਹਾਂ ਨੂੰ ਖੱਡ ਦੀ ਖੋਜ ਕਰਨ ਲਈ ਕਿਹਾ ਸੀ। ਜਿਸ ਤੋਂ ਬਾਅਦ ਔਰਤ ਦੇ ਰਿਸ਼ਤੇਦਾਰਾਂ ਨੇ ਇੱਕ ਸਥਾਨਕ ਗੋਤਾਖੋਰ ਨੂੰ ਮਦਦ ਲਈ ਕਿਹਾ, ਅਤੇ ਗੋਤਾਖੋਰ ਨੇ ਬੋਰੀਆਂ ਵਿੱਚ ਲਪੇਟੀਆਂ ਲਾਸ਼ਾਂ ਲੱਭੀਆਂ। ਇਸ ਮਾਮਲੇ ਵਿੱਚ ਨਾਏਰੋਬੀ ਦੇ ਕਾਰਜਕਾਰੀ ਪੁਲਿਸ ਇੰਸਪੈਕਟਰ ਜਨਰਲ ਡਗਲਸ ਕਾਂਜਾ ਨੇ ਕਿਹਾ ਕਿ ਜਾਂਚ ਲਈ ਰਾਹ ਬਣਾਉਣ ਲਈ ਨੇੜਲੇ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਕਿਉਂਕਿ ਸਥਾਨਕ ਲੋਕਾਂ ਨੇ ਖੱਡ ਦੇ ਨੇੜੇ ਹੋਣ ਕਾਰਨ ਪੁਲੀਸ ’ਤੇ ਲਾਪਰਵਾਹੀ ਵਰਤਣ ਦੇ ਦੋਸ਼ ਲਾਏ ਹਨ ਅਤੇ ਉਥੇ ਅਣਸੁਲਝੇ ਹੋਏ ਲਾਪਤਾ ਵਿਅਕਤੀਆਂ ਦੇ ਕੇਸ ਦਰਜ ਹਨ। ਜਾਣਕਾਰੀ ਮੁਤਾਬਕ ਪਿਛਲੇ ਹਫਤੇ ਦੇ ਅੰਤ ਵਿੱਚ ਮਨੁੱਖੀ ਅਧਿਕਾਰ ਸਮੂਹਾਂ ਦੁਆਰਾ ਹਸਤਾਖਰ ਕੀਤੇ ਇੱਕ ਬਿਆਨ ਵਿੱਚ ਕੀਨੀਆ ਦੀਆਂ ਸੁਰੱਖਿਆ ਏਜੰਸੀਆਂ ਨੂੰ “ਜ਼ਬਰਦਸਤੀ ਲਾਪਤਾ ਹੋਣ ਦੀਆਂ ਸਾਰੀਆਂ ਰਿਪੋਰਟਾਂ ਦੀ ਜਾਂਚ ਵਿੱਚ ਤੇਜ਼ੀ ਲਿਆਉਣ” ਦੀ ਅਪੀਲ ਕੀਤੀ ਗਈ ਹੈ। ਅਤੇ ਲਾਪਤਾ ਮਾਮਲਿਆਂ ਨੂੰ ਲੈ ਕੇ ਸ਼ੁਰੂਆਤੀ ਚਿੰਤਾਵਾਂ ਹਨ ਕਿ ਲਾਸ਼ਾਂ ਨੂੰ ਹਾਲ ਹੀ ਦੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਨੌਜਵਾਨਾਂ ਦੇ ਅਗਵਾ ਅਤੇ ਗ੍ਰਿਫਤਾਰੀਆਂ ਨਾਲ ਜੋੜਿਆ ਜਾ ਸਕਦਾ ਹੈ।