Hongkong ਦੇ ਕਸਟਮ ਅਥਾਰਟੀ ਦੇ ਅਨੁਸਾਰ, ਇੱਕ ਵਿਅਕਤੀ ਨੂੰ 100 ਤੋਂ ਵੱਧ ਜਿੰਦਾ ਸੱਪਾਂ ਨੂੰ ਆਪਣੀ ਪੈਂਟ ਵਿੱਚ ਭਰ ਕੇ ਮੇਨਲੈਂਡ ਚੀਨ ਵਿੱਚ ਤਸਕਰੀ ਕਰਨ ਦੀ ਕੋਸ਼ਿਸ਼ ਕਰਦਿਆਂ ਫੜਿਆ ਗਿਆ ਹੈ। ਏਜੰਸੀ ਨੇ ਜਾਣਕਾਰੀ ਦਿੰਦੇ ਹੋਏ ਇੱਕ ਬਿਆਨ ਵਿੱਚ ਕਿਹਾ ਕਿ ਦੱਖਣੀ ਚੀਨੀ ਸ਼ਹਿਰ ਸ਼ੇਨਜ਼ੇਨ ਵਿੱਚ ਕਸਟਮ ਅਧਿਕਾਰੀਆਂ ਨੇ ਹਾਂਗਕਾਂਗ ਅਤੇ ਮੁੱਖ ਭੂਮੀ ਚੀਨ ਦੇ ਵਿਚਕਾਰ ਇੱਕ ਚੌਕੀ, ਫੁਟੀਆਨ ਪੋਰਟ ਦੁਆਰਾ ਯਾਤਰਾ ਕਰ ਰਹੇ ਵਿਅਕਤੀ ਨੂੰ ਰੋਕਿਆ। ਇੱਕ ਨਿਰੀਖਣ ਦੌਰਾਨ, ਅਧਿਕਾਰੀਆਂ ਨੂੰ ਉਸਦੀ ਪੈਂਟ ਦੀਆਂ ਜੇਬਾਂ ਵਿੱਚ ਟੇਪ ਨਾਲ ਸੀਲ ਕੀਤੇ ਛੇ canvas drawstring ਬੈਗ ਮਿਲੇ। ਬਿਆਨ ਵਿੱਚ ਕਿਹਾ ਗਿਆ ਹੈ, “ਅਧਿਕਾਰੀਆਂ ਨੇ ਬੈਗਾਂ ਨੂੰ ਖੋਲ੍ਹਿਆ ਅਤੇ ਪਾਇਆ ਕਿ ਹਰੇਕ ਬੈਗ ਵਿੱਚ ਵੱਖ-ਵੱਖ ਆਕਾਰਾਂ ਅਤੇ ਰੰਗਾਂ ਵਿੱਚ ਕਈ ਜਿੰਦਾ ਸੱਪ ਮੌਜੂਦ ਸੀ। ਅਤੇ ਜਦੋਂ ਸਾਰੇ ਜ਼ਿੰਦਾਂ ਸੱਪਾਂ ਦੀ ਗਿਣਤੀ ਕੀਤੀ ਗਈ ਤਾਂ ਬੈਗਾਂ ਵਿਚੋਂ 104 ਸੱਪ ਪਾਏ ਗਏ। ਜਿਨ੍ਹਾਂ ਵਿਚੋਂ ਪੰਜ ਸੱਪਾਂ ਦੀਆਂ ਕਿਸਮਾਂ ਦੀ ਬਾਅਦ ਵਿੱਚ ਪਛਾਣ ਕੀਤੀ ਗਈ -milk snake, western hognose snake, corn snake, Texas rat snake ਤੇ bullsnake – ਜਿਨ੍ਹਾਂ ਵਿੱਚੋਂ ਚਾਰ ਚੀਨ ਦੇ ਗੈਰ-ਮੂਲ ਸੱਪ ਹਨ। ਹਾਲਾਂਕਿ ਇਹਨਾਂ ਸੱਪਾਂ ਦੀ ਕੋਈ ਵੀ ਪ੍ਰਜਾਤੀ ਜ਼ਹਿਰੀਲੀ ਨਹੀਂ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਘਟਨਾ “ਕੁਝ ਦਿਨ ਪਹਿਲਾਂ” ਹੋਈ ਸੀ, ਪਰ ਇਸ ਦਾ ਸਹੀ ਸਮਾਂ ਜਾਂ ਦਿਨ ਨਹੀਂ ਦੱਸਿਆ ਗਿਆ। ਤੇ ਨਾ ਹੀ ਕਸਟਮ ਏਜੰਸੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਨਹੀਂ, ਪਰ ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ “ਜੇ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ, ਤਾਂ ਕਸਟਮ, ਕਾਨੂੰਨ ਦੇ ਅਨੁਸਾਰ ਕਾਨੂੰਨੀ ਜਵਾਬਦੇਹੀ ਦੀ ਪੈਰਵੀ ਕਰੇਗਾ।
100 ਤੋਂ ਵੱਧ ਜ਼ਿੰਦਾ ਸੱਪਾਂ ਦੀ ਤਸਕਰੀ, Customs ‘ਤੇ ਫੜਿਆ ਗਿਆ ਵਿਅਕਤੀ
- July 10, 2024