ਪੰਜਾਬ-ਹਰਿਆਣਾ, ਚੰਡੀਗੜ੍ਹ ਵਿੱਚ ਮਾਨਸੂਨ ਦੀ ਬਾਰਿਸ਼ ਹੋ ਰਹੀ ਹੈ। ਲੁਧਿਆਣਾ ਵਿੱਚ ਬੁੱਧਵਾਰ ਨੂੰ ਸਭ ਤੋਂ ਵੱਧ 88 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਬਰਨਾਲਾ, ਰੋਪੜ, ਐਸਬੀਐਸ ਨਗਰ, ਮੁਹਾਲੀ ਵਿੱਚ ਮੀਂਹ ਪਿਆ। ਇਸ ਦੇ ਨਾਲ ਹੀ ਕੁਝ ਜ਼ਿਲ੍ਹੇ ਅਜੇ ਵੀ ਸੁੱਕੇ ਹਨ।
ਮੌਸਮ ਵਿਭਾਗ ਨੇ 7 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ 32 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਜ਼ਿਆਦਾ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਹੈ ਅਤੇ ਲਾਲ, ਸੰਤਰੀ ਅਤੇ ਪੀਲੇ ਅਲਰਟ ਜਾਰੀ ਕੀਤੇ ਹਨ। ਮੀਂਹ ਕਾਰਨ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ ‘ਤੇ ਇਕ ਵਾਰ ਫਿਰ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ। ਪੰਡੋਹ ਡੈਮ ਨੇੜੇ ਪਾਣੀ ਭਰਨ ਕਾਰਨ ਇੱਥੋਂ ਦਾ ਐੱਨਐੱਚ ਕਰੀਬ ਇਕ ਫੁੱਟ ਤੱਕ ਡੁੱਬ ਗਿਆ ਹੈ। ਇਸ ਕਾਰਨ ਹੁਣ ਵਾਹਨ ਇਕ ਲੇਨ ‘ਤੇ ਹੀ ਚੱਲ ਰਹੇ ਹਨ।